ਲਵਪ੍ਰੀਤ ਕੌਰ ਬਠਿੰਡਾ ਦੀ ਧੀ ਏਅਰ ਏਸ਼ੀਆ ਇੰਡੀਆ ਵਿੱਚ ਪਾਇਲਟ ਬਣੀ ਹੈ l
1 min read
ਬਠਿੰਡਾ ਦੀ ਧੀ ਏਅਰ ਏਸ਼ੀਆ ਇੰਡੀਆ ਵਿੱਚ ਪਾਇਲਟ ਬਣੀ ਹੈ lਲਵਪ੍ਰੀਤ ਕੌਰ ਦੇ ਪਿਤਾ ਕੁਲਬੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਬੇਟੀ ਛੋਟੇ ਹੁੰਦਿਆਂ ਤੋਂ ਹੀ ਮਨ ਦੇ ਵਿੱਚ ਸੁਪਨਾ ਸੀ ਕਿ ਉਹ ਪਾਇਲਟ ਬਣੇ l ਲਵਪ੍ਰੀਤ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਦੇ ਸਕੂਲ ਵਿੱਚੋਂ ਕੀਤੀ ਅਤੇ ਉਸ ਤੋਂ ਬਾਅਦ ਚੌਥੀ ਕਲਾਸ ਤੋਂ ਨੌਵੀਂ ਕਲਾਸ ਤਕ ਬਠਿੰਡਾ ਦੇ ਅੰਮ੍ਰਿਤ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ l

ਉਸ ਤੋਂ ਬਾਅਦ ਐੱਫ ਪੀ ਐਫ ਟੀ ਹੈਦਰਾਬਾਦ ਚਲੀ ਗਈ ਅਤੇ ਟ੍ਰੇਨਿੰਗ ਲਈ ਬਾਕੀ ਦੇ ਡੇਢ ਸੌ ਘੰਟੇ ਉੱਥੇ ਪੂਰੇ ਕੀਤੇ ਲਵਪ੍ਰੀਤ ਨੇ ਪਹਿਲੀ ਉਡਾਣ ਨੌੰ ਅਕਤੂਬਰ ਵੀਹ ਸੌ ਚੌਦਾਂ ਨੂੰ ਹਵਾਈ ਜਹਾਜ਼ ਸ਼ਹਿਨਸ਼ਾਹ ਇੱਕ ਸੌ ਬਵੰਜਾ ਨੂੰ ਉਡਾ ਕੇ ਆਪਣਾ ਇਹ ਸੁਫਨਾ ਪੂਰਾ ਕੀਤਾ ਅਪ੍ਰੈਲ ਵੀਹ ਸੌ ਅਠਾਰਾਂ ਵਿੱਚ ਉਸ ਨੂੰ ਲਾਇਸੈਂਸ ਮਿਲ ਗਿਆ ਅਤੇ ਇੱਕ ਸਾਲ ਬਾਅਦ ਉਸ ਨੇ ਏਅਰ ਏਸ਼ੀਆ ਇੰਡੀਆ ਵਿੱਚ ਨੌਕਰੀ ਮਿਲ ਗਈ । ਹਾਲਾਂਕਿ ਕੋਰੋਨਾ ਨੇ ਵੀ ਇਸ ਦੇ ਰਸਤੇ ਵਿੱਚ ਰੋੜੇ ਅਟਕਾਏ ਅਤੇ ਘੱਟ ਹੀ ਉਡਾਣਾਂ ਉੱਡ ਸਕੀਆਂ। ਉਸ ਤੋਂ ਬਾਅਦ ਟ੍ਰੇਨਿੰਗ ਲਈ ਉਨ੍ਹਾਂ ਨੂੰ ਮਲੇਸ਼ੀਆ ਭੇਜ ਦਿੱਤਾ ਗਿਆ ਅਤੇ ਅੱਜਕੱਲ੍ਹ ਉਹ ਬੈਂਗਲੂਰ ਵਿਚ ਹੈ। ਬਠਿੰਡਾ ਦੀ ਇਸ ਹੋਣਹਾਰ ਧੀ ਤੇ ਜਿੱਥੇ ਮਾਤਾ ਪਿਤਾ ਦਾ ਸਿਰ ਉੱਚਾ ਹੋਇਆ ਹੈ, ਉਥੇ ਹੀ ਪਿੰਡ ਵਾਲੇ ਵੀ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਹਨ।
