ਲਾਰੈਂਸ ਬਿਸ਼ਨੋਈ ਗੈਂਗ ਨੇ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲਾ ਦੇ ਕਤਲ ਦੀ ਲਈ ਜਿੰਮੇਵਾਰੀ
1 min read
ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦੇ ਕਤਲ ਦਾ ਹੋ ਗਿਆ ਹੈ। ਜੋ ਕਿ ਕਬੱਡੀ ਦੇ ਖੇਡ ਦੇ ਮੈਦਾਨ ਵਿੱਚ ਗੋਲੀਆ ਚਲਾ ਕੇ ਕੀਤਾ ਗਿਆ ਇਹ ਕਤਲ ਹੁਣ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ।ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ਦੇ ਇਹ ਆਈ.ਡੀ ਬਣਾਈ ਗਈ ਹੈ।ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੰਦੀਪ ਸਿੰਘ ਨੰਗਲਾ ਨੇ ਧੋਖਾ ਦਿੱਤਾ ਹੈ ਇਸ ਲਈ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।ਪੁਲਿਸ ਵੱਲੋ ਪੋਸਟ ਨੂੰ ਲੈ ਕੇ ਹਜੇ ਪੁਸ਼ਟੀ ਨਹੀ ਕੀਤੀ ਗਈ।ਕਬੱਡੀ ਦੇ ਮੈਦਾਨ ਵਿੱਚ ਕੁਝ ਲੋਕ ਆਉਦੇ ਹਨ ਤੇ ਅੰਨੇ ਵੲਾਹ ਫਾਇਰਿੰਗ ਕੀਤੀ ਜਾਦੀ ਹੈ ਤੇ ਸੰਦੀਪ ਅੰਬੀਆ ਨੂੰ ਮੌਤ ਦੇ ਘਾਟ ਉਤਾਰਿਆ ਜਾਦਾ ਹੈ।
ਲਾਰੈਸ਼ ਗੈਂਗ ਨੇ ਪੋਸਟ ਦੇ ਵਿੱਚ ਇਹ ਵੀ ਕਿਹਾ ਕਿ ਕੱਲ੍ਹ ਸੰਦੀਪ ਸਿੰਘ ਨੰਗਲ ਨੂੰ ਅਸੀ ਨਰਕ ਵੱਲ ਭੇਜਿਆ ਹੈ…ਤੇ ਇਸਦਾ ਕਸੂਰ ਇਹ ਸੀ ਕਿ ਇਸਨੇ ਸਾਡੇ ਗਰੁੱਪ ਨਾਲ ਧੋਖਾ ਕਰਿਆ ਹੈ….ਤੇ ਆਪਣਾ ਕੰਮ ਕਢਵਾ ਕੇ ਸਾਨੂੰ ਪਹਿਲਾ ਤਾ ਲਾਰਾ ਲਾਈ ਰੱਖਿਆ ਤੇ ਫਿਰ ਵਿਦੇਸ਼ ਵਿੱਚ ਗਾਇਬ ਹੋ ਗਿਆ…ਅਸੀ ਇਸਂੂਮ ਮਾਰਿਆ ਹੈ… ਕਿਉਕਿ ਇਸਦਾ ਮਰਨਾ ਜਰੂਰੀ ਸੀ….ਸਿੱਧੇ ਤੌਰ ਤੇ ਕਤਲ ਦੀ ਜਿੰਮੇਵਾਰੀ ਲਈ ਗਈ ਹੈ।ਪੁਲਿਸ ਵੱਲੋ ਹਜੇ ਪੁਸ਼ਟੀ ਨਹੀ ਕੀਤੀ ਗਈ ਕਿ ਇਹ ਪੋਸਟ ਲਾਰੈਸ ਗੈਂਗ ਵੱਲੋ ਹੀ ਪਈ ਗਈ ਹੈ ਜਾ ਨਹੀ।
