January 27, 2023

Aone Punjabi

Nidar, Nipakh, Nawi Soch

ਲੁਧਿਆਣਾ ‘ਚ ਦਰਦਨਾਕ ਹਾਦਸਾ,

1 min read

 ਰੇਲਵੇ ਕੁਆਰਟਰਾਂ ‘ਚ ਰਹਿੰਦੇ ਸੁਖਦੇਵ ਸਿੰਘ ਤੇ ਉਸ ਦੇ ਲੜਕੇ, ਨੂੰਹ ਤੇ ਪੋਤੀ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦਾਖਾ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਪਿੰਡ ਮਿਆਣੀ (56), ਜਗਦੀਪ ਸਿੰਘ 28 ਪੁੱਤਰ ਸੁਖਦੇਵ ਸਿੰਘ, ਜੋਤੀ (26) ਪਤਨੀ ਜਗਦੀਪ ਸਿੰਘ, ਜੋਤ (2) ਪੁੱਤਰੀ ਜਗਦੀਪ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਰੇਲਵੇ ਵਿਭਾਗ ‘ਚ ਦਰਜਾ ਚਾਰ ਮੁਲਾਜ਼ਮ ਵਜੋਂ ਤਾਇਨਾਤ ਸਨ ਤੇ ਮੁੱਲਾਂਪੁਰ ‘ਚ ਰੇਲਵੇ ਕਾਲੋਨੀ ਵਿਖੇ ਬਣੇ ਕੁਆਰਟਰ ‘ਚ ਰਹਿੰਦੇ ਸਨ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਘਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਸਨ। ਇਸ ਦੌਰਾਨ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਨੂੰਹ ਤੇ ਜਵਾਈ ਵੀ ਆਏ ਹੋਏ ਸਨ। ਉਸ ਨੇ ਦੱਸਿਆ ਕਿ ਰਾਤ ਨੂੰ ਸਾਰਿਆਂ ਨੇ ਇਕੱਠੇ ਖਾਣਾ ਖਾਧਾ, ਜਿਸ ਤੋਂ ਬਾਅਦ ਉਸ ਦੇ ਪਿਤਾ ਸੁਖਦੇਵ ਸਿੰਘ, ਭਰਾ ਜਗਦੀਪ ਸਿੰਘ, ਭਰਜਾਈ ਜੋਤੀ ਤੇ ਭਤੀਜੀ ਜੋਤ ਇਕ ਕਮਰੇ ‘ਚ ਸੌਂ ਗਏ ਤੇ ਮਾਤਾ ਬਲਬੀਰ ਕੌਰ, ਭੈਣ ਤੇ ਜੀਜਾ ਆਪਣੇ ਬੱਚਿਆਂ ਦੇ ਨਾਲ ਦੂਸਰੇ ਕਮਰੇ ‘ਚ ਸੌਂ ਗਏ। ਉਸ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਦੇ ਕਰੀਬ ਜਦੋਂ ਉਸ ਦੀ ਮਾਤਾ ਬਲਬੀਰ ਕੌਰ ਨੇ ਉਨ੍ਹਾਂ ਨੂੰ ਉਠਾਉਣ ਲਈ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਚਾਰੋਂ ਮ੍ਰਿਤ ਪਏ ਸਨ।

ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸੁਖਦੇਵ ਦੀ ਪਤਨੀ ਤੇ ਬੇਟੀ ਪਹਿਲਾਂ ਹੀ ਸਿੱਧੇ ਹਨ ਤੇ ਨੂੰਹ ਸੱਤ ਮਹੀਨਿਆਂ ਦੀ ਗਰਭਵਤੀ ਸੀ। ਦਾਖਾ ਥਾਣੇ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਤੇ ਰੇਲਵੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚਾਰਾਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਾਰਾਂ ਦੀ ਮੌਤ ਕਿਵੇਂ ਹੋਈ, ਇਹ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਚਾਰ ਵਿਅਕਤੀਆਂ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਹੁਣ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ

Leave a Reply

Your email address will not be published. Required fields are marked *