December 6, 2022

Aone Punjabi

Nidar, Nipakh, Nawi Soch

ਲੁਧਿਆਣਾ ‘ਚ ਹੋਇਆ ਵੱਡਾ ਤਮਾਸ਼ਾ, ਸ਼ਰੇਆਮ ਗਾਲੋਂ ਗਾਲੀ ਹੋਏ ਸਿਮਰਜੀਤ ਬੈਂਸ ਤੇ ਅਕਾਲੀ ਆਗੂ ਗੁਰਦੀਪ ਗੋਸ਼ਾ

1 min read

ਐਤਵਾਰ ਦੇ ਦਿਨ ਭਾਵੇਂ ਹੀ ਕੋਰੋਨਾ ਨੂੰ ਲੈਕੇ ਨਿਯਮਾਂ ਤਹਿਤ ਲੌਕਡਾਉਂਨ ਹੈ ਸਭ ਕੁਝ ਬੰਦ ਹੈ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਨਿਜਾਤ ਪੈ ਜਾ ਸਕੇ , ਪਰ ਇਹ ਨਿਯਮ ਹਮੇਸ਼ਾ ਦੀ ਤਰ੍ਹਾਂ ਸ਼ਾਇਦ ਆਮ ਜਨਤਾ ਵਾਸਤੇ ਹੀ ਹਨ ਨਾ ਕਿ ਸਿਆਸੀ ਆਗੂਆਂ ਵਾਸਤੇ , ਜੀ ਹਾਂ ਇਸ ਗੱਲ ਨੂੰ ਸਾਬਿਤ ਕਰਦਾ ਹੈ ਅੱਜ ਦਾ ਵੱਡਾ ਤਮਾਸ਼ਾ ਜੋ ਕਿ ਕੀਤਾ ਗਿਆ ਹੈ ਲੁਧਿਆਣਾ ਦੇ ਜਨਤਾ ਨਗਰ ਵਿਚ ਜਿਥੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਆਪਸ ਵਿਚ ਹਿੰਸਕ ਝੜਪ ਹੋ ਗਈ।

ਇਸ ਝੜਪ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਹੋਈ ਹੈ। ਦਰਅਸਲ ਅੱਜ ਲੌਕਡਾਊਨ ਹੋਣ ਦੇ ਬਾਵਜੂਦ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਵਿਚ ਸੜਕ ਨਿਰਮਾਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਵਿਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਸ਼ਾਮਲ ਹੋਏ ਸਨ ਪਰ ਮਾਮਲਾ ਉਦੋਂ ਵਿਗੜ ਗਿਆ ਜਦੋਂ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਆਪਣੇ ਸਮਰਥਕਾਂ ਸਮੇਤ ਉਥੇ ਪਹੁੰਚ ਗਏ।

simarjit bains ghosh clashਇਸ ਦਰਮਿਆਨ ਦੋਵਾਂ ਧਿਰਾਂ ਵਿਚਾਲੇ ਬਹਿਸ ਤੋਂ ਬਾਅਦ ਗਾਲੀ-ਗਲੋਚ ਹੋਇਆ ਅਤੇ ਹੌਲੀ-ਹੌਲੀ ਮਾਮਲਾ ਵੱਧਦਾ ਹੋਇਆ ਹੱਥੋਪਾਈ ਤਕ ਪਹੁੰਚ ਗਿਆ। ਦੋਵਾਂ ਧਿਰਾਂ ਵਿਚਾਲੇ ਜੰਮ ਕੇ ਹੱਥੋਪਾਈ ਹੋਈ। ਜਿਸਦਾ ਤਮਾਸ਼ਾ ਹੁਣ ਸੋਸ਼ਲ ਮੀਡੀਆ ‘ਤੇ ਖੂਬ ਦੇਖਣ ਨੂੰ ਮਿਲ ਰਿਹਾ ਹੈ , ਮਾਮਲੇ ‘ਚ ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਦਖਲ ਦਿੱਤਾ ਤਾਂ ਕੁਝ ਹਾਲਾਤ ’ਤੇ ਕਾਬੂ ਪਾ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੋਰੋਨਾ ਮਹਾਮਾਰੀ ਕਾਰਣ ਸਰਕਾਰ ਨੇ ਹਰ ਤਰ੍ਹਾਂ ਦੇ ਇਕੱਠ ’ਤੇ ਰੋਕ ਲਗਾਈ ਹੈ ਤਾਂ ਅਜਿਹੇ ਵਿਚ ਵਿਧਾਇਕਾਂ ਵਲੋਂ ਇਹੋ ਜਿਹੇ ਪ੍ਰੋਗਰਾਮ ਕਿਸ ਤਰ੍ਹਾਂ ਕੀਤੇ ਜਾ ਸਕਦੇ ਹਨ। ਇਸ ‘ਤੇ ਸਵਾਲੀਆ ਨਿਸ਼ਾਨ ਹੈ।

Leave a Reply

Your email address will not be published. Required fields are marked *