July 5, 2022

Aone Punjabi

Nidar, Nipakh, Nawi Soch

ਲੁਧਿਆਣਾ ‘ਚ CM ਚਰਨਜੀਤ ਚੰਨੀ ਅੱਜ ਪੰਜ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ, ਹਲਕਾ ਈਸਟ ‘ਚ ਕਰਨਗੇ ਰੈਲੀ

1 min read
Punjab CM Channi in T20 Mode, Dishes Out Schemes to Silence Detractors

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਇੱਕ ਵਾਰ ਫਿਰ ਲੁਧਿਆਣਾ ਆ ਰਹੇ ਹਨ। ਇਸ ਦੌਰੇ ਦੌਰਾਨ ਉਹ ਹਲਕਾ ਪੂਰਬੀ ਵਿੱਚ ਚਾਰ ਅਤੇ ਪੱਛਮੀ ਵਿੱਚ ਇੱਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਉਹ ਹਲਕਾ ਉੱਤਰੀ ਵਿੱਚ ਬਣੇ ਅੰਬੇਡਕਰ ਭਵਨ ਦਾ ਉਦਘਾਟਨ ਵੀ ਕਰਨਗੇ। ਹਲਕਾ ਪੂਰਬੀ ਵਿਖੇ ਰੈਲੀ ਨੂੰ ਵੀ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਦੌਰਾਨ ਸ਼ਹਿਰ ਲਈ ਕੁਝ ਨਵੇਂ ਪ੍ਰੋਜੈਕਟਾਂ ਦਾ ਐਲਾਨ ਵੀ ਕਰ ਸਕਦੇ ਹਨ।

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰਦਰਸ਼ਨੀ ਕੇਂਦਰ, ਈਸਟ ਐਂਡ ਕਲੱਬ, ਪਾਮ ਪਾਰਕ ਅਤੇ ਸਟੈਟਿਕ ਕੰਪੈਕਟਰ ਦਾ ਨੀਂਹ ਪੱਥਰ ਰੱਖਣਗੇ। ਰੈਲੀ ਦੌਰਾਨ ਉਹ ਸ੍ਰੀ ਰਵਿਦਾਸ ਆਡੀਟੋਰੀਅਮ, ਮਦਰ ਐਂਡ ਚਾਈਲਡ ਹਸਪਤਾਲ ਸੈਕਟਰ-32 ਅਤੇ ਸੀਐਚਸੀ ਸੁਭਾਸ਼ ਨਗਰ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕਰਨਗੇ। ਇਸ ਤੋਂ ਇਲਾਵਾ ਉਹ ਰੋਸ਼ਨੀ ਵਿੱਚ ਇੱਕ ਮੋਬਾਈਲ ਕਲੀਨਿਕ ਦਾ ਉਦਘਾਟਨ ਵੀ ਕਰਨਗੇ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਤੌਰ ’ਤੇ ਦੋ ਮੋਬਾਈਲ ਕਲੀਨਿਕ ਤਿਆਰ ਕਰਵਾਏ ਹਨ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਅਪਰੇਸ਼ਨ ਲਈ ਟੀਮ ਮੁਹੱਈਆ ਕਰਵਾਈ ਜਾਵੇਗੀ ਅਤੇ ਉਹ ਆਪਣੇ ਦੋਸਤਾਂ ਰਾਹੀਂ ਖਰਚਾ ਚੁੱਕਣਗੇ।

Punjab CM Channi promises waiver on pending electricity and water bills,  urges Centre to repeal farm laws - India News

ਹਲਕਾ ਵੈਸਟ ਅਟਲ ਅਪਾਰਟਮੈਂਟ ਦਾ ਰੱਖਣਗੇ ਨੀਂਹ ਪੱਥਰ

ਹਲਕਾ ਪੱਛਮੀ ਵਿੱਚ ਮੁੱਖ ਮੰਤਰੀ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਬਣਾਏ ਜਾਣ ਵਾਲੇ ਅਟਲ ਅਪਾਰਟਮੈਂਟ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਲੁਧਿਆਣਾ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਇਸ ‘ਚ ਮੱਧ ਵਰਗ ਦੇ ਲੋਕਾਂ ਨੂੰ ਘੱਟ ਕੀਮਤ ‘ਤੇ ਫਲੈਟ ਮਿਲਣਗੇ।

ਸ਼ਹਿਰ ਵਿੱਚ ਤਿੰਨ ਥਾਵਾਂ ’ਤੇ ਬਣਾਏ ਗਏ ਹਨ ਹੈਲੀਪੈਡ

ਮੁੱਖ ਮੰਤਰੀ ਦੇ ਪ੍ਰੋਗਰਾਮਾਂ ਲਈ ਪ੍ਰਸ਼ਾਸਨ ਨੇ ਹਲਕਾ ਪੱਛਮੀ ਦੇ ਕਰਨੈਲ ਸਿੰਘ ਨਗਰ, ਸਰਕਾਰੀ ਗਰਲਜ਼ ਕਾਲਜ ਅਤੇ ਹੈਮਪਟਨ ਹੋਮ ਚੰਡੀਗੜ੍ਹ ਰੋਡ ’ਤੇ ਤਿੰਨ ਹੈਲੀਪੈਡ ਬਣਾਏ ਹਨ।

Leave a Reply

Your email address will not be published. Required fields are marked *