July 6, 2022

Aone Punjabi

Nidar, Nipakh, Nawi Soch

ਲੁਧਿਆਣਾ ਬੰਬ ਬਲਾਸਟ ਦੇ ਸ਼ੱਕੀ ਘਰ ਖੰਨਾ ’ਚ ਰੇਡ ਡੀਜੀਪੀ ਪੰਜਾਬ ‘ਚ ਪ੍ਰੈਸ ਕਾਨਫਰੰਸ ਕਰਕੇ ਕਰਨਗੇ ਅਹਿਮ ਖੁਲਾਸੇ

1 min read

ਪਿਛਲੇ ਦਿਨੀਂ ਲੁਧਿਆਣਾ ਦੀ ਪੁਰਾਣੀ ਅਦਾਲਤ ਕੰਪਲੈਕਸ ਵਿਚ ਇਕ ਬੰਬ ਧਮਾਕਾ ਹੋਇਆ ਸੀ, ਇਸ ਨੂੰ ਲੈ ਕੇ ਜਾਂਚ ਏਜੰਸੀਆਂ ਲੱਗੀਆਂ ਹੋਈਆਂ ਹਨ। ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਇਸ ਸਬੰਧ ਵਿਚ ਅੱਜ ਦੁਪਹਿਰ 12 ਵਜੇ ਪੁਲਿਸ ਹੈਡਕੁਆਰਟਰ ਚੰਡੀਗਡ਼੍ਹ ਵਿਖੇ ਮੀਡੀਆ ਦੇ ਰੂਬਰੂ ਹੋਣਗੇ। ਕਿਆਸ ਹੈ ਕਿ ਇਸ ਸਬੰਧ ਵਿਚ ਅਹਿਮ ਖੁਲਾਸੇ ਕਰਨਗੇ।

ਲੁਧਿਆਣਾ ਬਲਾਸਟ ਦੇ ਤਾਰ ਖੰਨਾ ਨਾਲ ਜੁੜੇ, ਮਿਰਤਕ ਦੀ ਪਹਿਚਾਣ ਖੰਨਾ ਦੇ ਗਗਨ ਸਿੰਘ ਵਜੋਂ ਹੋਈ

ਕੁਲਵਿੰਦਰ ਸਿੰਘ ਰਾਏ, ਖੰਨਾ : ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੇ ਤਾਰ ਖੰਨਾ ਨਾਲ ਜੁੜਦੇ ਨਜ਼ਰ ਆ ਰਹੇ ਹਨ। ਮਿਰਤਕ ਦੀ ਪਹਿਚਾਣ ਖੰਨਾ ਦੇ ਪ੍ਰੋਫੈਸਰ ਕਲੋਨੀ ਦਾ ਗਗਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਸ਼ੱਕ ਦੇ ਆਧਾਰ ਉੱਤੇ ਇਸ ਮਾਮਲੇ ਦੀ ਜਾਂਚ ਲਈ ਐਨਆਈਏ ਦੀ ਟੀਮ ਖੰਨਾ ਪੁੱਜੀ ਹੋਈ ਹੈ। ਟੀਮ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੀ ਹੈ। ਫਿਲਹਾਲ ਪੁਲਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪਰਿਵਾਰ ਦੇ ਮੈਂਬਰਾਂ ਅਨੁਸਾਰ ਗਗਨਪ੍ਰੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਲਾਪਤਾ ਵੀ ਹੈ।ਗਗਨਪ੍ਰੀਤ ਸਿੰਘ ਪੰਜਾਬ ਪੁਲਿਸ ਦਾ ਬਰਖ਼ਾਸਤ ਹੈੱਡ ਕਾਂਸਟੇਬਲ ਹੈ। ਜੋ ਦੋ ਸਾਲ ਦੀ ਜੇਲ੍ਹ ਕੱਟ ਕੇ ਆਇਆ ਸੀ। ਗਗਨਪ੍ਰੀਤ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿਚ 2019 ਵਿਚ ਕਾਬੂ ਕੀਤਾ ਗਿਆ ਸੀ। ਖੰਨਾ ਵਿੱਚ ਮੁਨਸ਼ੀ ਵਜੋਂ ਤਾਇਨਾਤ ਸੀ।

Leave a Reply

Your email address will not be published. Required fields are marked *