ਵਾਹ ਨੀ ਸਰਕਾਰੇ! 12 ਸਾਲਾਂ ਤੋਂ ਬੱਚਿਆਂ ਨੂੰ ਸਕੂਲ ਬਣਨ ਦੀ ਉਡੀਕ, ਪ੍ਰਸ਼ਾਸਨ ਨੇ ਬਣਵਾਏ ਪਖਾਨਾ ਤੇ ਰਸੋਈ
1 min read
ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿੱਚ ਇੱਕ ਅਜਿਹਾ ਸਕੂਲ ਹੈ, ਜਿੱਥੇ ਰਸੋਈ ਤੋਂ ਲੈ ਕੇ ਟਾਇਲਟ ਤਾਂ ਹੈ, ਪਰ ਬੱਚਿਆਂ ਦੇ ਪੜ੍ਹਨ ਲਈ ਕੋਈ ਕਲਾਸਰੂਮ ਨਹੀਂ ਹੈ। ਪਿਛਲੇ 12 ਸਾਲਾਂ ਤੋਂ ਇੱਥੇ ਬੱਚੇ ਕਲਾਸਰੂਮ ਬਣਨ ਦੀ ਉਡੀਕ ਕਰ ਰਹੇ ਹਨ। ਹਾਲਾਂਕਿ ਸਾਲਾਂ ਬਾਅਦ ਵੀ ਉਨ੍ਹਾਂ ਦਾ ਇੰਤਜ਼ਾਰ ਖਤਮ ਨਹੀਂ ਹੋਇਆ ਹੈ। ਪਿੰਡ ਦੇ ਸੈਂਕੜੇ ਬੱਚੇ ਅਜੇ ਵੀ ਅਨਪੜ੍ਹ ਹਨ। ਸਿੱਖਿਆ ਵਿਭਾਗ ਦੇ ਕਾਗਜ਼ਾਂ ’ਤੇ ਚੱਲਦੇ ਇਸ ਸਕੂਲ ਵਿੱਚ ਗਿਆਨ ਦੇ ਮੋਤੀ ਉਗਾਉਣ ਦੀ ਬਜਾਏ ਹਰ ਸਾਲ ਝੋਨਾ ਅਤੇ ਕਣਕ ਉਗਾਈ ਜਾਂਦੀ ਹੈ।
ਸੁਪੌਲ ਸ਼ਹਿਰ ਤੋਂ ਮਹਿਜ਼ 15 ਕਿਲੋਮੀਟਰ ਦੂਰ ਪਿੰਡ ਪਲਾਸਪੁਰ ਦੇ ਸ਼ਰਮਾ ਟੋਲਾ ਵਿੱਚ ਇੱਕ ਸਕੂਲ ਹੈ, ਜਿਸ ਦਾ ਨਾਂ ਪ੍ਰਾਇਮਰੀ ਸਕੂਲ ਪਲਾਸਪੁਰ ਬੈਰੋ ਹੈ। ਇਹ ਸਕੂਲ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਕਾਗਜ਼ਾਂ ‘ਤੇ ਚੱਲ ਰਿਹਾ ਹੈ। ਜਿਸ ਕਾਰਨ ਇੱਥੇ ਸਰਕਾਰੀ ਖਰਚੇ ’ਤੇ ਬੱਚਿਆਂ ਲਈ ਪਖਾਨੇ ਤੋਂ ਲੈ ਕੇ ਰਸੋਈ ਤੱਕ ਦਾ ਪ੍ਰਬੰਧ ਤਾਂ ਕੀਤਾ ਗਿਆ ਸੀ ਪਰ 12 ਸਾਲਾਂ ਤੋਂ ਇਸ ਸਕੂਲ ਵਿੱਚ ਕਾਗਜ਼ਾਂ ’ਤੇ ਪੜ੍ਹਦੇ ਬੱਚਿਆਂ ਨੂੰ ਛੱਤ ਵੀ ਨਹੀਂ ਮਿਲ ਸਕੀ।

ਸ਼ਰਮਾ ਟੋਲਾ ਪਲਾਸਪੁਰ ਦੇ ਇਸ ਸਕੂਲ ਦੀ ਸਥਾਪਨਾ ਸਾਲ 2012 ਵਿੱਚ ਹੋਈ ਸੀ। ਗਰੀਬ ਵਰਗ ਦੇ ਅਨਪੜ੍ਹ ਲੋਕਾਂ ਨੇ ਆਪਣੀ ਕੀਮਤੀ ਜ਼ਮੀਨ ਸਰਕਾਰ ਨੂੰ ਸੌਂਪ ਦਿੱਤੀ, ਤਾਂ ਜੋ ਇਸ ਜਗ੍ਹਾ ‘ਤੇ ਸਕੂਲ ਖੋਲ੍ਹਿਆ ਜਾ ਸਕੇ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ। ਪਰ, ਪੜ੍ਹਾਈ ਕੁਝ ਮਹੀਨੇ ਹੋਈ ਪਰ ਸਕੂਲ ਦੀ ਇਮਾਰਤ ਨਾ ਬਣਨ ਕਾਰਨ ਇਸ ਨੂੰ ਕਿਸੇ ਹੋਰ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਸਕੂਲ 3 ਕਿਲੋਮੀਟਰ ਦੂਰ ਹੈ, ਜਿਸ ਕਾਰਨ ਬੱਚੇ ਰੋਜ਼ਾਨਾ ਪੜ੍ਹਨ ਲਈ ਨਹੀਂ ਜਾ ਸਕਦੇ। ਇਸ ਪਿੰਡ ਦੇ ਸੈਂਕੜੇ ਬੱਚਿਆਂ ਨੂੰ ਹਾਲੇ ਅ-ਆ ਅੱਜ ਤੱਕ ਨਹੀਂ ਜਾਣਦੇ।
ਇਸ ਸਬੰਧੀ ਸੁਪੌਲ ਦੇ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਈ ਵਾਰ ਦਰਖਾਸਤ ਦੇ ਕੇ ਸਕੂਲ ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ। ਪਰ ਉਨ੍ਹਾਂ ਨੂੰ ਜਵਾਬ ਮਿਲਦਾ ਹੈ ਕਿ ਅਸੀਂ ਦੇਖਾਂਗੇ, ਇਹ ਕਰਾਂਗੇ ਅਤੇ ਇਹ ਹੋਵੇਗਾ।