January 30, 2023

Aone Punjabi

Nidar, Nipakh, Nawi Soch

ਵਿਧਾਇਕ ਫਤਿਹਜੰਗ ਬਾਜਵਾ ਭਾਜਪਾ ‘ਚ ਸ਼ਾਮਲ

1 min read

ਪੰਜਾਬ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮਾਝੇ ਦੇ ਹਲਕਾ ਕਾਦੀਆਂ ਤੋਂ ਮੌਜੂਦਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਬਾਜਵਾ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਿੱਲੀ ਹੈੱਡਕੁਆਰਟਰ ਵਿਖੇ ਸਾਥੀ ਬਲਵਿੰਦਰ ਲਾਡੀ ਸਮੇਤ ਭਾਜਪਾ ਜੁਆਇਨ ਕੀਤੀ। ਫਤਹਿਜੰਗ ਬਾਜਵਾ ਮੌਜੂਦਾ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਵੀ ਸਨ। ਦੱਸ ਦੇਈਏ ਕਿ ਬੀਤੇ ਦਿਨੀਂ ਹੀ ਕਈ ਵੱਡੇ ਆਗੂ ਕਾਂਗਰਸ ਛੱਡ ਕੇ ਭਾਜਪਾ ਤੇ ‘ਪੰਜਾਬ ਲੋਕ ਕਾਂਗਰਸ’ ‘ਚ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਚਿਹਰੇ ਜਿਨ੍ਹਾਂ ਵਿਚ ਵਿਧਾਇਕ ਤੇ ਮੰਤਰੀ ਸ਼ਾਮਿਲ ਹਨ, ਕਾਂਗਰਸ ਛੱਡ ਕੇ ਭਾਜਪਾ ਅਤੇ ਕੈਪਟਨ ਦੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

Leave a Reply

Your email address will not be published. Required fields are marked *