ਵਿਧਾਨ ਸਭਾ ਚੋਣਾਂ ‘ਚ ਵੱਡੇ-ਵੱਡੇ ਲੀਡਰਾਂ ਦਾ ਸਿਆਸੀ ਕੈਰੀਅਰ ਦਾਅ ਉੱਤੇ ਲੱਗਿਆ ਹੋਇਆ
1 min read
ਵਿਧਾਨ ਸਭਾ ਚੋਣਾਂ ‘ਚ ਇੰਨਾ ਆਗੂਆਂ ਦੇ ਪਰਿਵਾਰ ਦੇ ਨਾਲ ਪੁੱਤ-ਧੀ ਵੀ ਚੋਣ ਮੈਦਾਨ ਵਿੱਚ ਕੁੱਦ ਪਏ ਹਨ। ਇੰਨ ਹੀ ਨਹੀਂ ਇਹ ਵਿਰੋਧੀਆਂ ਨੂੰ ਕਰੜੇ ਹੱਥੀ ਵੀ ਲੈ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਧੀ ਤੇ ਪੁੱਤ, ਕੈਬਿਨੇਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਧੀ, ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੀ ਧੀ ਤੋਂ ਇਲਾਵਾ ਹੁਣ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਧੀ ਵੀ ਆਪਣੀ ਮਾਂ ਸੁਨੀਤਾ ਕੇਜਰੀਵਾਲ ਨਾਲ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਆ ਰਹੀ ਹੈ। ਇਸ ਵਿੱਚਕਾਰ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਮੈਦਾਨ ਵਿੱਚ ਕੁੱਦ ਪਈ ਹੈ। ਉਸਨੇ ਆਉਂਦੇ ਸਾਰ ਹੀ ਬਿਕਰਮ ਮਜੀਠੀਆ ਖਿਲਾਫ ਮੋਰਚਾ ਖੋਲ ਦਿੱਤਾ ਹੈ।
ਰਾਬੀਆ ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ‘ਮਜੀਠੀਆ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਬਾਕੀ ਸ਼ਹਿਰਾਂ ਨਾਲੋਂ ਮਜੀਠਾ ਵਿਚ ਵੀਹ ਰੁਪਏ ਸਸਤਾ ਚਿੱਟਾ ਮਿਲ ਜਾਂਦਾ ਹੈ।‘
ਰਾਬੀਆ ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ‘’ਮਜੀਠੀਆ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਬਾਕੀ ਸ਼ਹਿਰਾਂ ਨਾਲੋਂ ਮਜੀਠਾ ਵਿਚ ਵੀਹ ਰੁਪਏ ਸਸਤਾ ਚਿੱਟਾ ਮਿਲ ਜਾਂਦਾ ਹੈ।’
ਇਸ ਦੇ ਨਾਲ ਹੀ ਰਾਬੀਆ ਨੇ ਬੋਲਦੇ ਹੋਏ ਕਿਹਾ ਕਿ ਲੋਕ ਇਸ ਵਾਰ ਖੁਦ ਫ਼ੈਸਲਾ ਲੈਣਗੇ ਕਿ ਲੋਕ ਆਪਣੇ ਬੱਚਿਆਂ ਲਈ ਪੜ੍ਹਾਈ ਜਾਂ ਨੌਕਰੀਆਂ ਚਾਹੁੰਦੇ ਹਨ ਜਾਂ ‘ਚਿੱਟਾ ਤੇ ਨਸ਼ਾ’ ਚਾਹੁੰਦੇ ਹਨ ।
