July 6, 2022

Aone Punjabi

Nidar, Nipakh, Nawi Soch

ਵਿਧਾਨ ਸਭਾ ਹਲਕਾ 102 ਭਦੌੜ ਲਈ ਆਬਜ਼ਰਵਰ ਨਿਯੁਕਤ ਕੀਤੇ ਗਏ

1 min read
punjab: Charanjit Singh Channi: Punjab CM Charanjit Channi recites poem,  promises people 'new dreams' | India News - Times of India

ਚੋਣ ਕਮਿਸ਼ਨ ਵੱਲੋਂ ਸ੍ਰੀ ਹਰੀਕੇਸ ਮੀਨਾ ਆਈਏਐਸ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਜਿਨਾਂ ਦਾ ਸੰਪਰਕ ਨੰਬਰ 7087605162 ਹੈ। ਇਸ ਤੋਂ ਇਲਾਵਾ ਸ੍ਰੀ ਯਸਵੰਤ ਕੁਮਾਰ ਆਈਆਰਐਸ ਨੂੰ ਖਰਚਾ ਆਬਜ਼ਰਵਰ ਨਿਯੁਕਤ ਕੀਤਾ ਹੈ, ਜਿਨਾਂ ਦਾ ਸੰਪਰਕ ਨੰਬਰ  76580-46340 ਹੈ ਤੇ ਦਫਤਰੀ ਨੰਬਰ 01679-236055 ਹੈ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੇ ਸੋਮਵਾਰ ਆਪਣੀ ਦੂਜੀ ਵਿਧਾਨ ਸਭਾ ਸੀਟ ਭਦੌੜ ਹਲਕਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਦੱਸ ਦੇਈਏ ਕਿ ਕਾਂਗਰਸ ਚੋਣ ਕਮੇਟੀ ਵੱਲੋਂ ਚੰਨੀ ਨੂੰ ਪਹਿਲਾਂ ਚਮਕੌਰ ਸਾਹਿਬ ਸੀਟ ਤੋਂ ਵੀ ਟਿਕਟ ਦਿੱਤੀ ਹੋਈ ਹੈ।

ਹਲਫ਼ਨਾਮੇ ਅਨੁਸਾਰ ਉਹਨਾਂ ਕੋਲ ਮੁਹਾਲੀ ਅਤੇ ਰੂਪਨਗਰ ਦੇ ਖਰੜ ਵਿਖੇ ਖੇਤੀਬਾੜੀ, ਗੈਰ-ਖੇਤੀਬਾੜੀ ਜ਼ਮੀਨ ਅਤੇ ਵਪਾਰਕ ਜਾਇਦਾਦ ਹੈ। ਹਲਫਨਾਮੇ ਅਨੁਸਾਰ ਚੰਨੀ ਦੇ ਨਾਂ ‘ਤੇ ਮੋਰਿੰਡਾ ‘ਚ 14,062 ਵਰਗ ਫੁੱਟ ਖੇਤਰਫਲ ਵਾਲਾ ਇਕ ਰਿਹਾਇਸ਼ੀ ਮਕਾਨ ਹੈ ਅਤੇ ਉਸ ਦੀ ਪਤਨੀ ਦੇ ਨਾਂ ‘ਤੇ ਮੋਹਾਲੀ ਦੇ ਖਰੜ ਵਿਖੇ 13,500 ਵਰਗ ਫੁੱਟ ਖੇਤਰਫਲ ਵਾਲਾ ਰਿਹਾਇਸ਼ੀ ਮਕਾਨ ਹੈ।
 ਚੰਨੀ ਅਤੇ ਉਸ ਦੀ ਪਤਨੀ ਦੋਵਾਂ ਦੀਆਂ ਕੁੱਲ ਦੇਣਦਾਰੀਆਂ, ਕਾਰ ਲੋਨ ਸਮੇਤ, ਉਸ ਦੇ ਹਲਫ਼ਨਾਮੇ ਅਨੁਸਾਰ 88.35 ਲੱਖ ਰੁਪਏ ਹਨ। ਚੰਨੀ ਨੇ 2020-21 ਲਈ ਆਪਣੀ ਕੁੱਲ ਆਮਦਨ 27.84 ਲੱਖ ਰੁਪਏ ਦੱਸੀ ਹੈ।

Charanjit Singh Channi: Third-time MLA to play the Dalit card in Punjab |  Business Standard News

ਚੰਨੀ ਨੇ ਕਾਰੋਬਾਰ ਨੂੰ ਆਪਣਾ ਕਿੱਤਾ ਕਰਾਰ ਦਿੱਤਾ ਹੈ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ (BA), ਐਲਐਲਬੀ (LLB) ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਮਬੀਏ (MBA) ਕੀਤੀ ਹੈ ਅਤੇ ਹੁਣ ਪੀਯੂ, ਚੰਡੀਗੜ੍ਹ ਤੋਂ ਪੀਐਚਡੀ (Phd) ਕਰ ਰਹੇ ਹਨ। ਪਿਛਲੇ ਸਾਲ ਅਮਰਿੰਦਰ ਸਿੰਘ ਦੀ ਥਾਂ ਲੈਣ ਵਾਲੇ ਚੰਨੀ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸੋਮਵਾਰ ਨੂੰ ਦਾਇਰ ਕੀਤੇ ਗਏ ਚੋਣ ਹਲਫ਼ਨਾਮੇ ਅਨੁਸਾਰ 9.44 ਕਰੋੜ ਰੁਪਏ ਦੀ ਜਾਇਦਾਦ ਹੈ। ਚੰਨੀ ਨੇ ਸੋਮਵਾਰ ਨੂੰ ਬਰਨਾਲਾ ਜ਼ਿਲ੍ਹੇ ਦੀ ਭਦੌੜ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਕਾਂਗਰਸ ਨੇ ਚੰਨੀ ਨੂੰ ਦੋ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਬਣਾਇਆ ਹੈ।

Leave a Reply

Your email address will not be published. Required fields are marked *