July 5, 2022

Aone Punjabi

Nidar, Nipakh, Nawi Soch

ਵਿਰਸਾ ਸਿੰਘ ਵਲਟੋਹਾ ਨੇ ਆਪਣੇ ਬੇਟੇ ਨਾਲ ਕਾਂਗਰਸ ਘੇਰੀ, ਬੋਲੇ-ਕਾਂਗਰਸ ਨੇ ਸ਼ੁਰੂ ਤੋਂ ਹੀ ਝੂਠੇ ਵਾਅਦੇ ਕੀਤੇ

1 min read

 ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ ) ਯੂਥ ਵੱਲੋਂ ਜ਼ਿਲ  ਤਰਨ ਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਵਿੱਚ ਰੈਲੀ ਕੀਤੀ ਗਈ। ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਇਸ ਹਲਕੇ ਤੋਂ ਸਾਬਕਾ ਐਮ ਐਲ ਏ ਵਿਰਸਾ ਸਿੰਘ ਵਲਟੋਹਾ ਅਤੇ ਉਨ੍ਹਾਂ ਦੇ ਪੁੱਤਰ ਗੌਰਵਦੀਪ ਸਿੰਘ ਵਲਟੋਹਾ ਨੇ ਕਾਂਗਰਸ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਕਾਂਗਰਸ ਨੇ ਸ਼ੁਰੂ ਤੋਂ ਹੀ ਝੂਠੇ ਵਾਅਦੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ । 

ਰੈਲੀ ਵਿੱਚ ਸਾਬਕਾ ਐਮ ਐਲ ਏ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਅਤੇ ਠੱਗੀ ਮਾਰੀ ਹੈ ਉਸ ਦਾ ਹਿਸਾਬ ਲੈਣ ਲਈ ਲੋਕ ਤਿਆਰ ਬੈਠੇ ਹਨ 2022 ਦੀਆ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਬਿਸਤਰਾ ਗੋਲ ਕਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਥੋੜੇ ਦਿਨ ਵਿਚ ਕਾਂਗਰਸ ਵਿੱਚ ਸ਼ਾਮਲ ਹੋਏ ਸਿੱਧੂ ਮੂਸੇਵਾਲੇ ਉੱਤੇ ਵੀ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਲੱਚਰ ਗਾਇਕੀ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਲੋਕ ਗੁਮਰਾਹ ਕਰਦੇ ਆਏ ਨੇ ਤੇ ਕਰਦੇ ਰਹਿਣਗੇ।

ਵਿਰਸਾ ਸਿੰਘ ਵਲਟੋਹਾ ਨੇ ਸਟੇਜ ਤੋਂ ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਕਿਹਾ ਕਿ 5 ਸਾਲਾਂ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਤੇ ਬਹੁਤ ਝੂਠੇ ਪਰਚੇ ਕਰਵਾਉਣੇ ਹਨ ਇਸ ਦਾ ਖਮਿਆਜ਼ਾ 2022 ਦੀਆ ਵਿਧਾਨ ਸਭਾ ਇਲੈਕਸ਼ਨ ਵਿਚ ਭੁਗਤਣਾ ਪਵੇਗਾ।

Leave a Reply

Your email address will not be published. Required fields are marked *