July 6, 2022

Aone Punjabi

Nidar, Nipakh, Nawi Soch

ਵਿੱਤੀ ਤੰਗੀ ਤੋਂ ਪਰੇਸ਼ਾਨ ਮੁਲਾਜ਼ਮ ਨੇ ਆਰਸੀਐੱਫ ‘ਚ ਫਾਹਾ ਲਾ ਕੇ ਜੀਵਨ ਲੀਲ੍ਹਾ ਕੀਤੀ ਖ਼ਤਮ

1 min read

ਚੌਕੀ ਭੁਲਾਣਾ ਦੇ ਤਹਿਤ ਪੈਂਦੀ ਰੇਲ ਕੋਚ ਫੈਕਟਰੀ (ਆਰਸੀਐੱਫ) ਵਿਚ ਵੀਰਵਾਰ ਦੁਪਹਿਰੇ ਪੇਂਟ ਵਰਕਸ਼ਾਪ ਮੁਲਾਜ਼ਮ ਨੇ ਵਿੱਤੀ ਤੰਗੀ ਕਾਰਨ ਪੱਖੇ ਨਾਲ ਲਟਕ ਕੇ ਫਾਹਾ ਲਾ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ। ਚੌਕੀ ਭੁਲਾਣਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਰੇਲ ਕੋਚ ਫੈਕਟਰੀ ਦੀ ਪੇਂਟ ਵਰਕਸ਼ਾਪ ਵਿਚ ਤਕਨੀਸ਼ੀਅਨ ਵਜੋਂ ਕੰਮ ਕਰਦੇ ਜਸਵੀਰ ਸਿੰਘ ਦੀ ਆਰਸੀਐੱਫ ਵਿਚ ਡਿਊਟੀ 4.45 ਵਜੇ ਅਰੰਭ ਹੋਣੀ ਸੀ। ਜਦਕਿ ਉਹ ਦੁਪਹਿਰੇ ਤਕਰੀਬਨ ਸਾਢੇ ਗਿਆਰਾਂ ਵਜੇ ਵਰਕਸ਼ਾਪ ਵਿਚ ਪੁੱਜ ਗਿਆ ਸੀ। ਜਦੋਂ ਸਾਥੀ ਕਾਮੇ ਦੁਪਹਿਰ ਦੀ ਰੋਟੀ ਖਾਣ ਲਈ ਉੱਠੇ ਤਾਂ ਉਸ ਨੇ ਆਪਣੇ ਕਿੱਟ ਰੂਮ ਵਿਚ ਜਾ ਕੇ ਫਾਹਾ ਲੈ ਕੇ ਜਾਨ ਦੇ ਦਿੱਤੀ। ਜਸਵੀਰ ਕਾਫ਼ੀ ਵਕਤ ਤੋਂ ਵਿੱਤੀ ਤੰਗੀ ਦਾ ਸ਼ਿਕਾਰ ਸੀ। ਕਿਹਾ ਜਾ ਰਿਹਾ ਹੈ ਕਿ ਇਸੇ ਪਰੇਸ਼ਾਨੀ ਕਾਰਨ ਉਸ ਨੇ ਜੀਵਨ ਲੀਲ੍ਹਾ ਖ਼ਤਮ ਕੀਤੀ ਹੈ।

ਪੁਲਿਸ ਨੇ ਦੇਹ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ ਤੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ। ਦੂਜੇ ਪਾਸੇ ਆਰਸੀਐੱਫ ਦੇ ਸੀਨੀਅਰ ਪੀਆਰਓ ਨੇ ਦੱਸਿਆ ਕਿ ਮਾਮਲੇ ਪੁਲਿਸ ਨੂੰ ਦੇ ਦਿੱਤਾ ਹੈ। ਪੁਲਿਸ ਦੀ ਜਾਂਚ ਮਗਰੋਂ ਹੀ ਖ਼ੁਲਾਸਾ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਤਕਨੀਸ਼ੀਅਨ ਜਸਵੀਰ ਦੇ ਪਿਤਾ ਆਰਸੀਐੱਫ ਵਿਚ ਅਫ਼ਸਰ ਵਜੋਂ ਕੰਮ ਕਰਦੇ ਰਹੇ ਹਨ। ਕੁਝ ਵਕਤ ਪਹਿਲਾਂ ਉਨ੍ਹਾਂ ਦੀ ਸੇਵਾ ਮੁਕਤੀ ਹੋਈ ਸੀ। ਪੁਲਿਸ ਮੁਤਾਬਕ ਮਰਹੂਮ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਕਾਰਵਾਈ ਹੋਵੇਗੀ।

Leave a Reply

Your email address will not be published. Required fields are marked *