July 6, 2022

Aone Punjabi

Nidar, Nipakh, Nawi Soch

ਸ਼ਰੇਆਮ ਬਿਆਨ ਤੋਂ ਪਲਟ IG ਕਪੂਰਥਲਾ ਬੇਅਦਬੀ ਕੇਸ!

1 min read

ਕਪੂਰਥਲਾ ‘ਚ ਕਥਿਤ ਤੌਰ ‘ਤੇ ਬੇਅਦਬੀ ( sacrilege in Kapurthala) ਦੇ ਮਾਮਲੇ ‘ਚ ਪੁਲਿਸ ਨੇ ਯੂ ਟਰਨ ਲਿਆ ਹੈ। ਇਸ ਮਾਮਲੇ ਵਿੱਚ ਮੌਬ ਲਿੰਚਿੰਗ (mob lynching) ਦੇ ਦੋਸ਼ ‘ਚ ਕਤਲ ਦਾ ਪਰਚਾ ਦਰਜ ਕਰਨ ਤੇ ਚਾਰ ਲੋਕਾਂ ਦੇ ਨਾਮ ਨਸ਼ਰ ਤੇ 100 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ। ਪਰ ਬਾਅਦ ਵਿੱਚ ਇੱਕ ਦਮ ਹੀ ਪੁਲਿਸ ਨੇ ਯੂ ਟਰਨ ਲੈਂਦਿਆਂ ਸਿਰਫ਼ ਬੇਅਦਬੀ ਵਾਲੇ ਪਰਚੇ ਦੀ ਤਫ਼ਤੀਸ਼ ਕਰਨ ਦੀ ਗੱਲ ਕਹੀ।ਕਪੂਰਥਲਾ ਕੇਸ ਵਿੱਚ ਪੁਲਿਸ ਨੇ ਸਿਰਫ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ। ਜਦਕਿ ਪਹਿਲਾਂ ਬੇਅਦਬੀ ਦੇ ਕਥਿਤ ਦੋਸ਼ੀ ਦੇ ਕਤਲ ਨੂੰ ਲੈ ਕੇ ਪਰਚਾ ਦਰਜ ਕਰਨ ਦੀ ਜਾਣਕਾਰੀ ਦਿੱਤੀ। 4 ਲੋਕਾਂ ਨੂੰ ਨਾਮਜ਼ਦ ਕਰ 100 ਦੇ ਕਰੀਬ ਅਣਪਛਾਤਿਆਂ ਖਿਲਾਫ FIR ਦੀ ਗੱਲ ਵੀ ਕਹੀ ਪਰ ਕੁਝ ਹੀ ਦੇਰ ‘ਚ ਆਈਜੀ ਆਪਣੀ ਹੀ ਗੱਲ ਤੋਂ ਪਲਟ ਗਏ।  ਪ੍ਰੈਸ ਕਾਨਫਰੰਸ ਦੌਰਾਨ ਆਏ ਫੋਨ ਕਾਲ ਤੋਂ ਬਾਅਦ ਹੀ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਬਿਆਨ ਬਦਲਦਿਆਂ ਕਿਹਾ ਕਿ ਸਿਰਫ਼ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਜੇ ਤੱਕ ਐਫਆਈਆਰ ਨੰਬਰ 306 ਦਰਜ ਨਹੀਂ ਕੀਤੀ ਗਈ। ਸਿਰਫ਼ 305 ਨੰਬਰ ਹੀ ਦਰਜ ਕੀਤਾ ਗਿਆ ਹੈ। ਹੁਣ ਉਹ ਵੈਰੀਫਿਕੇਸ਼ਨ ਕਰਵਾ ਰਿਹਾ ਹੈ। ਇਸ ਵਿੱਚ ਇੱਕ ਬਿਆਨ ਲਿਖਣਾ। ਅਜੇ ਤੱਕ 302 ਯਾਨੀ ਕਤਲ ਦਾ ਕੇਸ ਦਰਜ ਨਹੀਂ ਹੋਇਆ ਹੈ। ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਦਿਲਚਸਪ ਗੱਲ ਇਹ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਨੂੰ ਕਈ ਵਾਰ ਫੋਨ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਬਿਆਨ ਬਦਲ ਲਿਆ।

ਪਹਿਲਾਂ ਪੁਲਿਸ ਨੇ ਕੀ ਕਿਹਾ ਸੀ-

ਕਪੂਰਥਲਾ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ (SSP Harkamalpreet Singh Khakh) ਨੇ ਨਿਜ਼ਾਮਪੁਰ (Nizampur) ਵਿੱਚ ਕਥਿਤ ਬੇਅਦਬੀ ਦੇ ਮਾਮਲੇ ਤੋਂ ਇਨਕਾਰ ਕਰਦਿਆਂ ਮੁੱਢਲੀ ਜਾਂਚ (preliminary investigation) ਵਿੱਚ ਚੋਰੀ ਦੀ ਘਟਨਾ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਕੋਈ ਵੀ ਪਾਟੇ ਹੋਏ ਪੰਨੇ ਨਹੀਂ ਮਿਲੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਨੌਜਵਾਨ ਚੋਰੀ ਦੇ ਸ਼ੱਕ ਵਿੱਚ ਉਥੇ ਦਾਖਲ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸਿੱਧੇ ਤੌਰ ’ਤੇ ਕਤਲ ਦਾ ਮਾਮਲਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਐਸਐਸਪੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਉਪਰਲੀ ਮੰਜ਼ਿਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਕੋਈ ਛੇੜਛਾੜ ਨਾ ਹੋਵੇ। ਉਸ ਨੇ ਦੱਸਿਆ ਕਿ ਨੌਜਵਾਨ ਨੇ ਜੋ ਜੈਕਟ ਪਾਈ ਹੋਈ ਸੀ, ਉਹ ਸੇਵਾਦਾਰਾਂ ਦੀ ਸੀ, ਜੋ ਸ਼ਾਇਦ ਉਸ ਨੇ ਪਾਈ ਹੋਈ ਸੀ। ਨੌਜਵਾਨ ਕੋਲੋਂ ਬਰਾਮਦ ਹੋਏ ਆਈ-ਕਾਰਡ ਇਕ ਮਹਿਲਾ ਸਕੂਲ ਦੇ ਬੱਚਿਆਂ ਦੇ ਹਨ, ਜੋ ਉਸ ਨੇ ਚੋਰੀ ਕੀਤੇ ਸਨ। ਹਾਲਾਂਕਿ, ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਸਿੰਘ ਨੇ ਫੇਸਬੁੱਕ ‘ਤੇ ਲਾਈਵ ਸਟ੍ਰੀਮ ਕੀਤੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਹੈ ਕਿ ਜਦੋਂ ਉਹ ਸਵੇਰੇ 4 ਵਜੇ ਨਿਤਨੇਮ (ਰੋਜ਼ਾਨਾ ਦੀ ਅਰਦਾਸ) ਲਈ ਬਾਹਰ ਨਿਕਲਿਆ ਤਾਂ ਉਸ ਨੇ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਦਾ ਅਪਮਾਨ ਕਰਦੇ ਦੇਖਿਆ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਸ਼ੱਕੀ ਵਿਅਕਤੀ ਨੂੰ ਲਲਕਾਰਿਆ ਤਾਂ ਉਸ ਨੇ ਹਨੇਰੇ ‘ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁਝ ਦੇਰ ਬਾਅਦ ਉਸ ਨੂੰ ਫੜ ਲਿਆ ਗਿਆ। ਗੁਰਦੁਆਰੇ ਦੇ ਗ੍ਰੰਥੀ ਨੇ ਕਿਹਾ ਕਿ ਸ਼ੱਕੀ ਨੇ ਸਿਰਫ ਇਹ ਦੱਸਿਆ ਕਿ ਉਸ ਨੂੰ ਦਿੱਲੀ ਤੋਂ ਭੇਜਿਆ ਗਿਆ ਸੀ ਅਤੇ ਉਸ ਦੀ ਇਕ ਭੈਣ ਨੂੰ ਵੀ ਬੇਅਦਬੀ ਲਈ ਮਾਰਿਆ ਗਿਆ ਸੀ।

ਜਲੰਧਰ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਇਹ ਗੱਲ ਕਹੀ ਸੀ-

ਇਸ ਮੌਕੇ ਗੁਰਿੰਦਰ ਸਿੰਘ ਢਿੱਲੋਂ ਆਈਜੀ ਜਲੰਧਰ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਵਿੱਚ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇੱਕ ਅਮਰਜੀਤ ਸਿੰਘ ਦੇ ਬਿਆਨਾਂ ‘ਤੇ 305 ਦਰਜ ਕੀਤੀ ਗਈ ਹੈ, ਜੋ ਕਿ 295ਏ ਤਹਿਤ ਬੇਅਦਬੀ ਕਰਨ ਲਈ ਕੀਤੀ ਗਈ ਹੈ, ਜਦਕਿ ਦੂਜੀ ਐਫਆਈਆਰ 306 ਘਟਨਾ ਮੌਕੇ ਐਸਐਚਓ ਦੇ ਬਿਆਨ ‘ਤੇ ਦਰਜ ਕੀਤੀ ਗਈ ਹੈ, ਜਿਸ ਵਿੱਚ ਨੌਜਵਾਨ ਦਾ ਕਤਲ ਕਰਨ ਲਈ 4 ਵਿਅਕਤੀ ਨੂੰ ਬਾਏਨੇਮ ਅਤੇ 100 ਵਿਅਕਤੀ ਅਣਪਛਾਤੇ ਹਨ।

ਹਰਿਮੰਦਿਰ ਸਾਹਿਬ ਬੇਅਦਬੀ ਕੇਸ ਚ ਸਰਕਾਰ ਨੇ SIT ਦਾ ਗਠਨ

ਦੂਜੇ ਪਾਸੇ ਹਰਿਮੰਦਿਰ ਸਾਹਿਬ ਬੇਅਦਬੀ ਕੇਸ ਚ ਸਰਕਾਰ ਨੇ SIT ਦਾ ਗਠਨ ਕਰ ਦਿੱਤਾ ਹੈ। SIT ਦੋ ਦਿਨਾਂ ਦੇ ਅੰਦਰ ਜਾਂਚ ਪੂਰੀ ਕਰ ਆਪਣੀ ਰਿਪੋਰਟ ਸੌਂਪੇਗੀ। ਪ੍ਰਾਇਮਰੀ ਜਾਂਚ ਚ ਹਰਿਮੰਦਿਰ ਸਾਹਿਬ ਦੀ ਘਟਨਾ ਚ ਪ੍ਰੀ ਪਲਾਨਿੰਗ ਦੇ ਸੰਕੇਤ ਮਿਲੇ ਹਨ। ਮੁਲਜ਼ਮ ਤਿੰਨ ਤੋਂ ਚਾਰ ਵਾਰ ਦਰਬਾਰ ਸਾਹਿਬ ਦੇ ਅੰਦਰ ਗਿਆ ਸੀ। ਘਟਨਾ ਵਾਲੇ ਦਿਨ ਉਹ ਕਰਾਬ ਸਾਢੇ 11 ਵਜੇ ਹਰਮੰਦਿਰ ਸਾਹਿਬ ਦੇ ਅੰਦਰ ਗਿਆ ਅਤੇ ਕਰੀਬ 7 ਘੰਟੇ ਤੱਕ ਮੌਜੂਦ ਰਿਹਾ।

Leave a Reply

Your email address will not be published. Required fields are marked *