January 27, 2023

Aone Punjabi

Nidar, Nipakh, Nawi Soch

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਦਰਜ਼ਨਾਂ ਪਰਿਵਾਰ

1 min read

ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੀ ਜ਼ੋਰਦਾਰ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਫਿਰ ਵੱਡਾ ਬਲ ਮਿਲਿਆ ਜਦੋਂ ਹਲਕੇ ਦੇ ਪਿੰਡਾਂ ਗਿਆਨਾਂ ਅਤੇ ਕਮਾਲੂ ਵਿੱਚ ਦਰਜ਼ਨਾਂ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਦਾ ਸਾਥ ਛੱਡਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।

ਹਲਕੇ ਦੇ ਕਰੀਬ ਅੱਧੀ ਦਰਜ਼ਨ ਪਿੰਡਾਂ ਦੇ ਦੌਰੇ ਸਮੇਂ ਪਿੰਡ ਗਿਆਨਾ ਅਤੇ ਕਮਾਲੂ ਦੇ ਪਰਿਵਾਰਾਂ ਨੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਪੂਰਨ ਸਾਥ ਦੇਣ ਦਾ ਭਰੋਸਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ,  ਜਿਸ ਤੇ ਸਾਬਕਾ ਵਿਧਾਇਕ ਸਿੱਧੂ ਨੇ ਉਕਤ ਪਰਿਵਾਰਾਂ ਨੂੰ ਸਿਰੋਪੇ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਰਾਜਕਾਲ ਦੌਰਾਨ ਜਿੱਥੇ ਹਰੇਕ ਵਰਗ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਗਿਆ ਉੱਥੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸਰਕਾਰ ਬਣਾਉਣ ਦੀ ਫਿਰਾਕ ਵਿੱਚ ਹੈ ਜਦੋਂਕਿ ਦਿੱਲੀ ਦੇ ਲੋਕਾਂ ਨੂੰ ਉਹ ਸਹੂਲਤਾਂ ਅੱਜ ਤੱਕ ਨਹੀ ਦੇ ਸਕੀ ਜੋ ਉਹ ਪੰਜਾਬ ਵਿੱਚ ਦੇਣ ਦੇ ਵਾਅਦੇ ਕਰ ਰਹੀ ਹੈ।ਉਨਾਂ ਦਾਅਵਾ ਕੀਤਾ ਕਿ ਇਸ ਵਾਰ ਲੋਕ ਉਨਾਂ ਦੇ ਹੱਕ ਵਿੱਚ ਫਤਵਾ ਦੇਣਗੇ ਜਿਨ੍ਹਾਂ ਨੇ ਜੋ ਕਿਹਾ ਕਰਕੇ ਵੀ ਦਿਖਾਇਆ ਇਸਲਈ ਸੂਬੇ ਅੰਦਰ ਅਕਾਲੀ ਬਸਪਾ ਗਠਜੋੜ ਸਰਕਾਰ ਹੋਂਦ ਵਿੱਚ ਆਵੇਗੀ।

ਇਸ ਮੌਕੇ ਉਨਾਂ ਨਾਲ ਅਵਤਾਰ ਮੈਨੂੰਆਣਾ,ਹਰਭਗਤ ਗਿਆਨਾ ਸਰਕਲ ਪ੍ਰਧਾਨ,ਹਨੀ ਢਿੱਲੋਂ ਰਾਮਾਂ,ਸੰਜੀਵ ਪੱਪੂ ਕੌਂਸਲਰ ਰਾਮਾਂ,ਗੁਰਾਂਦਿੱਤਾ ਸਿੰਘ ਸਾਬਕਾ ਸਰਪੰਚ ਕਮਾਲੂ,ਮਨਪ੍ਰੀਤ ਕਮਾਲੂ ਆਗੂ ਐੱਸ.ਓ.ਆਈ,ਬੀਬੀ ਮਨਜੀਤ ਕੌਰ ਗਿਆਨਾ ਸਰਕਲ ਪ੍ਰਧਾਨ ਮਹਿਲਾ ਵਿੰਗ,ਧਰਵਿੰਦਰ ਢਿੱਲੋਂ,ਲੱਕੀ ਸੰਗਤ,ਗੁਰਤੇਜ ਜੋਗੇਵਾਲਾ,ਗੁਰਜੀਵਨ ਸਿੰਘ ਗਾਟਵਾਲੀ,ਹਰਪਾਲ ਗਾਟਵਾਲੀ,ਸੁਖਦੇਵ ਸਿੰਘ ਸੇਖੋਂ ਗਿਆਨਾ ਆਦਿ ਆਗੂ ਮੌਜੂਦ ਸਨ।

Leave a Reply

Your email address will not be published. Required fields are marked *