ਸਕੂਲ ’ਚ ‘ਸਰ’ ਤੇ ‘ਮੈਡਮ’ ਕਹਿਣ ’ਤੇ ਲੱਗੀ ਰੋਕ,
1 min read
ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਇਕ ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਸਰ ਜਾਂ ਮੈਡਮ ਕਹਿਣ ਦੀ ਥਾਂ ਟੀਚਰ ਕਹਿਣ ਨੂੰ ਕਿਹਾ ਹੈ। ਪਲੱਕੜ ਜ਼ਿਲ੍ਹੇ ਦੇ ਓਲਾਸਸੇਰੀ ਇਲਾਕੇ ’ਚ ਸਥਿਤ ਸਰਕਾਰੀ ਸਹਾਇਤਾ ਪ੍ਰਾਪਤ ਸੀਨੀਅਰ ਬੇਸਿਕ ਸਕੂਲ ਜੈਂਡਰ ਇਕਲਿਟੀ ਲਿਆਉਣ ਵਾਲਾ ਸੂਬੇ ਦਾ ਪਹਿਲਾ ਸਕੂਲ ਬਣ ਗਿਆ ਹੈ। ਸਕੂਲ ’ਚ ਵਿਦਿਆਰਥੀਆਂ ਦੀ ਸੰਖਿਆ 300 ਹੈ। ਇਥੇ 9 ਮਹਿਲਾ ਟੀਚਰ ਅਤੇ ਅੱਠ ਪੁਰਸ਼ ਅਧਿਆਪਕ ਹਨ। ਸਕੂਲ ਦੇ ਹੈੱਡਮਾਸਟਰ ਵੇਣੁਗੋਪਾਲਨ ਐੱਚ ਅਨੁਸਾਰ, ਅਜਿਹਾ ਕਰਨ ਦਾ ਵਿਚਾਰ ਸਭ ਤੋਂ ਪਹਿਲਾਂ ਇਕ ਪੁਰਸ਼ ਸਟਾਫ ਮੈਂਬਰ ਨੂੰ ਆਇਆ ਸੀ।
ਸਾਡੇ ਸਟਾਫ਼ ਮੈਂਬਰਾਂ ਵਿੱਚੋਂ ਇੱਕ, ਸੰਜੀਵ ਕੁਮਾਰ ਵੀ. ਨੇ ਪੁਰਸ਼ ਅਧਿਆਪਕਾਂ ਨੂੰ ‘ਸਰ’ ਕਹਿਣ ਦੀ ਪੁਰਾਣੀ ਪ੍ਰਥਾ ਨੂੰ ਖਤਮ ਕਰਨ ਦਾ ਵਿਚਾਰ ਪੇਸ਼ ਕੀਤਾ। ਉਹ ਪਲੱਕੜ-ਅਧਾਰਤ ਸਮਾਜਿਕ ਕਾਰਕੁਨ ਬੋਬਨ ਮੱਟੂਮੰਥਾ ਦੁਆਰਾ ਸ਼ੁਰੂ ਕੀਤੀ ਗਈ ਇਸੇ ਤਰ੍ਹਾਂ ਦੀ ਮੁਹਿੰਮ ਤੋਂ ਪ੍ਰੇਰਿਤ ਸੀ। ਮੱਟੂਮੰਥਾ ਨੇ ਕਿਹਾ ਕਿ ਸਕੂਲਾਂ ਵਿੱਚ ਵੀ ਅਜਿਹੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਹੈੱਡਮਾਸਟਰ ਨੇ ਕਿਹਾ ਕਿ ਸਕੂਲ ਤੋਂ ਦੂਰ ਪੰਚਾਇਤ ਵੱਲੋਂ ਵੀ ਇਸੇ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ। ਪਿਛਲੇ ਸਾਲ ਜੁਲਾਈ ਵਿੱਚ ਮਾਥੁਰ ਪੰਚਾਇਤ ਨੇ ਸਰ ਅਤੇ ਮੈਡਮ ਦੀ ਪ੍ਰਥਾ ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ। ਇਸ ਗਵਰਨਿੰਗ ਬਾਡੀ ਨੇ ਪੰਚਾਇਤੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਸੰਬੋਧਿਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਵੇਣੂਗੋਪਾਲਨ ਨੇ ਕਿਹਾ ਕਿ ਪੰਚਾਇਤ ਦੇ ਫੈਸਲੇ ਦਾ ਸਕੂਲ ‘ਤੇ ਵੀ ਕਾਫੀ ਅਸਰ ਪਿਆ ਹੈ।
