October 5, 2022

Aone Punjabi

Nidar, Nipakh, Nawi Soch

ਸਕੂਲ ਦੇ ਅਧਿਆਪਕ ਵੱਲੋਂ ਹੀ ਵਿਦਿਆਰਥੀ ਨੂੰ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ

1 min read

ਰਾਜਸਥਾਨ ਦੇ ਇਕ ਸਕੂਲ ਚ ਕੁੱਟਮਾਰ ਕਾਰਨ ਦਲਿਤ ਵਿਦਿਆਰਥੀ ਦੀ ਮੌਤ , ਅੰਮ੍ਰਿਤਸਰ ਵਿਚ ਦਲਿਤ ਸਮਾਜ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ ਰਾਜਸਥਾਨ ਦੇ ਜਾਲੌਰ ਚ ਸਕੂਲ ਦੇ ਵਿਚ ਅੱਠ ਸਾਲਾ ਦਲਿਤ ਵਿਦਿਆਰਥੀ ਦੀ ਮੌਤ ਤੋਂ ਬਾਅਦ ਹੁਣ ਪੂਰੇ ਦੇਸ਼ ਵਿਚ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ  ਪਹਿਲਾਂ ਤਾਂ ਰਾਜਸਥਾਨ ਵਿਚ ਮਾਹੌਲ ਨੂੰ ਵਿਗੜਦਾ ਵੇਖ ਰਾਜਸਥਾਨ ਵਿੱਚ ਵੀ ਜਲੌਰ ਜ਼ਿਲ੍ਹੇ ਦਾ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਮਾਮਲਾ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਅਤੇ ਅੰਮ੍ਰਿਤਸਰ ਵਿਚ ਵੀ ਦਲਿਤ ਸਮਾਜ ਜੱਥੇਬੰਦੀਆਂ ਵੱਲੋਂ ਉਸ  ਵਿਦਿਆਰਥੀ ਦੀ ਆਤਮਿਕ ਸ਼ਾਂਤੀ ਲਈ ਅੰਮ੍ਰਿਤਸਰ ਵਿਚ ਕੈਂਡਲ ਮਾਰਚ ਕੱਢਿਆ ਗਿਆ ਹੈ  ਇਸ ਦੌਰਾਨ ਅੰਬੇਦਕਰ ਸਮਾਜ ਦੱਤ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਰਾਜਸਥਾਨ ਵਿਚ ਜਲੌਰ ਜ਼ਿਲ੍ਹੇ ਵਿੱਚ ਇਕ ਸਕੂਲ ਚ ਅੱਠ ਸਾਲਾ ਵਿਦਿਆਰਥੀ ਦੀ ਸਕੂਲ ਮਾਸਟਰ  ਵੱਲੋਂ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਇਹ ਬਹੁਤ ਹੀ ਸ਼ਰਮਨਾਕ ਕਾਰਾ ਹੈ

ये शिक्षक है या ''शैतान'' ? होमवर्क न करने पर बच्चे को जमीन पर पटक-पटक कर  मार डाला - teacher kills child for not doing homework-mobile

ਇਕ ਵਿਦਿਆਰਥੀ ਨੇ ਪਾਣੀ ਪੀਣ ਲਈ ਅਗਰ ਅਧਿਆਪਕ ਦੇ ਪਾਣੀ ਵਾਲੇ ਘੜੇ ਨੂੰ ਹੱਥ ਲਾਇਆ ਅਤੇ ਉਸ ਨੂੰ ਇਸ ਤਰੀਕੇ ਨਾਲ ਕੁੱਟਮਾਰ ਨਹੀਂ ਸੀ ਕਰਨੀ ਚਾਹੀਦੀ ਇਸ ਦੇ ਅੱਗੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਲੇਕਿਨ ਅਜਿਹੇ ਅਧਿਆਪਕ ਜੋ ਅੱਜ ਦੇ ਸਮੇਂ ਵਿੱਚ ਵੀ ਜਾਤ ਪਾਤ ਦਾ ਵਿਤਕਰਾ ਕਰਦੇ ਹਨ ਅਜਿਹੇ ਅਧਿਆਪਕਾਂ ਨੂੰ ਸਭ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ  

Teacher beats up student in Tamil Nadu, video goes viral - EducationWorld

ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਜਾਲੌਰ ਜ਼ਿਲੇ ਦੇ ਸੈਲਾਂ ਠਾਣੇ ਖੇਤਰ ਚ ਅਧਿਆਪਕ ਦੀ ਕੁੱਟਮਾਰ ਕਾਰਨ ਦਲਿਤ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਰਾਜਸਥਾਨ ਚ ਵੀ ਸਿਆਸਤ ਗਰਮਾਈ ਹੋਈ ਹੈ ਹੁਣ ਦੂਸਰੇ ਪਾਸੇ ਇਸ ਦਾ ਅਸਰ ਪੰਜਾਬ ਚ ਵੀ ਦੇਖਣ ਨੂੰ  ਮਿਲ ਰਿਹਾ ਜਿਸ ਦੇ ਚਲਦੇ ਅੰਮਿ੍ਤਸਰ ਵਿੱਚ ਅੰਬੇਦਕਰ  ਸਮਾਜ ਦਲ ਵੱਲੋਂ ਜਿਥੇ ਕੈਂਡਲ ਮਾਰਚ ਕਰ ਉਸ ਵਿਦਿਆਰਥੀ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਉਸ ਨੂੰ ਦਿੱਤੀ ਗਈ ਉੱਥੇ ਦੂਜੇ ਪਾਸੇ ਅਧਿਆਪਕ ਖ਼ਿਲਾਫ਼ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ  ਹਾਲਾਂਕਿ ਇਸ ਪੂਰੇ ਮਾਮਲੇ ਵਿਚ ਪੁਲਸ ਵੱਲੋਂ ਅਧਿਆਪਕ ਨੂੰ ਗਿ੍ਰਫ਼ਤਾਰ ਕਰ ਲਿਤਾ ਗਿਆ ਹੈ

high school Female teacher charged make out with student eight times school  grounds - News Nation

Leave a Reply

Your email address will not be published. Required fields are marked *