November 28, 2021

Aone Punjabi

Nidar, Nipakh, Nawi Soch

ਸਟਾਫ਼ ਘੱਟ ਹੋਣ ਕਾਰਨ ਪ੍ਰੇਸ਼ਾਨ ਰਹੇ ਗ੍ਰਾਹਕ

1 min read
ਸੀਲ ਕਰ ਦਿੱਤਾ ਗਿਆ ਸੀ ਅਤੇ ਅੱਜ 4 ਦਿਨਾਂ ਬਾਅਦ ਜਦੋਂ ਬੈਂਕ ਖੁੱਲ੍ਹਿਆ ਤਾਂ ਇਸ ਨਾਲ ਜੁਡ਼ੇ ਸੈਂਕਡ਼ੇ ਕਿਸਾਨਾਂ ਦੀ ਭੀਡ਼ ਉਮਡ਼ ਪਈ ਪਰ ਬੈਂਕ ’ਚ ਕੰਮ ਕਰਵਾਉਣ ਆਉਣ ਵਾਲੇ ਗ੍ਰਾਹਕ ਪ੍ਰੇਸ਼ਾਨ ਦਿਖਾਈ ਦਿੱਤੇ।                                                                                                                                    ਬੈਂਕ ਨਾਲ ਲੈਣ-ਦੇਣ ਕਰਨ ਆਏ ਕਿਸਾਨ ਜਸਵੀਰ ਸਿੰਘ, ਦਿਲਬਾਗ ਸਿੰਘ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੈਂਕ ਤੋਂ ਖੇਤੀਬਾਡ਼ੀ ਕਰਜ਼ਾ ਲਿਆ ਹੋਇਆ ਹੈ ਜਿਸਦੀ ਰਾਸ਼ੀ ਕੁਝ ਦਿਨ ਪਹਿਲਾਂ ਜਮ੍ਹਾਂ ਕਰ ਦਿੱਤੀ ਸੀ ਪਰ ਜਦੋਂ ਉਹ 7 ਮਈ ਨੂੰ ਬੈਂਕ ’ਚ ਆਪਣੇ ਪੈਸੇ ਕਢਵਾਉਣ ਆਏ ਤਾਂ ਪਤਾ ਲੱਗਾ ਕਿ ਸਟਾਫ਼ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਅੱਜ ਜਦੋਂ ਬੈਂਕ ਖੁੱਲ੍ਹਣ ’ਤੇ ਉਹ ਆਪਣੀ ਰਾਸ਼ੀ ਕਢਵਾਉਣ ਆਏ ਤਾਂ ਉੱਥੇ ਹੋਰ ਵੀ ਸੈਂਕਡ਼ੇ ਕਿਸਾਨ ਬੈਂਕ ਨਾਲ ਲੈਣ-ਦੇਣ ਕਰਨ ਲਈ ਆਏ ਸਨ ਪਰ ਸਟਾਫ਼ ਦੀ ਘਾਟ ਕਾਰਨ ਉਹ ਕਈ ਘੰਟਿਆਂ ਤੋਂ ਬਾਹਰ ਖਡ਼੍ਹੇ ਹਨ ਜਿਨ੍ਹਾਂ ਦਾ ਕੰਮ ਨਹੀਂ ਹੋ ਰਿਹਾ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੈਂਕ ’ਚੋਂ ਪੈਸੇ ਕਢਵਾ ਕੇ ਬਾਜ਼ਾਰ ਵਿਚ ਕਈ ਦੁਕਾਨਦਾਰਾਂ ਨਾਲ ਲੈਣ-ਦੇਣ ਕਰਨਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਕਦੇ ਕੋਰੋਨਾ ਤੇ ਕਦੇ ਸਟਾਫ਼ ਦੀ ਕਮੀ ਤੋਂ ਪ੍ਰੇਸ਼ਾਨ ਹਨ। ਕਿਸਾਨਾਂ ਨੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਇੱਥੇ ਤੁਰੰਤ ਲੋਡ਼ੀਂਦਾ ਸਟਾਫ਼ ਭੇਜਿਆ ਜਾਵੇ। ਦੂਜੇ ਪਾਸੇ ਬੈਂਕ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਕਾਰਨ ਜੋ ਇੱਥੇ ਪਹਿਲਾਂ ਸਟਾਫ਼ ਕੰਮ ਕਰਦਾ ਸੀ ਉਹ ਡਿਊਟੀ ’ਤੇ ਨਹੀਂ ਆ ਸਕਿਆ ਅਤੇ ਲੁਧਿਆਣਾ ਤੋਂ ਅੱਜ ਨਵਾਂ ਸਟਾਫ਼ ਬੈਂਕ ’ਚ ਕੰਮ ਕਰਨ ਲਈ ਭੇਜਿਆ ਗਿਆ ਹੈ ਉਸ ਨੂੰ ਪਹੁੰਚਣ ’ਚ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਵੀ ਉਨ੍ਹਾਂ ਦੀ ਰਾਸ਼ੀ ਦਾ ਭੁਗਤਾਨ ਹੈ ਕਰ ਦਿੱਤਾ ਜਾਵੇਗਾ।    

Leave a Reply

Your email address will not be published. Required fields are marked *