ਸਮਰਾਲਾ ਦੇ ਲੁਧਿਆਣਾ-ਚੰਡੀਗੜ੍ਹ ਬਾਈਪਾਸ ਤੇ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰਾਂ 2 ਦੀ ਮੌਤ
1 min read
ਅੱਜ ਇਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੋਜਵਾਨ ਅਤੇ ਬਜ਼ੁਰਗ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋ ਇਕ ਤੇਜ ਰਫਤਾਰ ਬਰਿਜਾ ਕਾਰ ਵੱਲੋ ਮੋਟਰਸਾਈਕਲ ਸਵਾਰ ਇਨ੍ਹਾਂ ਦੋਵੇ ਮ੍ਰਿਤਕਾਂ ਨੂੰ ਆਪਣੀ ਚਪੇਟ ਵਿਚ ਲੈਣ ਮਗਰੋਂ ਡਰਾਈਵਰ ਦੂਰ ਤੱਕ ਉਹਨਾ ਨੂੰ ਘੜੀਸਦਾ ਹੋਇਆ ਲੈ ਗਿਆ। ਇਸ ਹਾਦਸੇ ਵਿਚ 75 ਸਾਲਾਂ ਬਜ਼ੁਰਗ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਲਾਕ 20 ਸਾਲਾਂ ਨੌਜਵਾਨ ਨੇ ਵੀ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਬਜ਼ੁਰਗ ਔਰਤ ਦੀ ਲਾਸ਼ ਡੇਢ ਘੰਟਾ ਰੋਡ ਤੇ ਹੀ ਪਈ ਰਹੀ। ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਵਿਚ ਇਤਲਾਹ ਕੀਤੀ ਗਈ 108 ਤੇ ਫੋਨ ਵੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਐਂਬੂਲੈਂਸ ਉਸ ਜਗ੍ਹਾ ਤੇ ਨਾ ਪਹੁੰਚੀ। ਲਗਭਗ ਡੇਢ ਘੰਟੇ ਬਾਅਦ ਪ੍ਰਾਈਵੇਟ ਵਹੀਕਲ ਵਿੱਚ ਬਜ਼ੁਰਗ ਔਰਤ ਦੀ ਲਾਸ਼ ਨੂੰ ਹਸਪਤਾਲ ਲਿਆਂਦਾ ਗਿਆ।ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਕਰਨਵੀਰ ਸਿੰਘ ਆਪਣੇ ਪਿੰਡ ਖ਼ਿਰਨੀਆ ਤੋਂ ਨਾਨਕੇ ਘਰ ਜਾ ਰਿਹਾ ਸੀ, ਕਿ ਪਿੰਡ ਹਰਿਓਂ ਨੇੜੇ ਰਾਹ ਜਾਂਦੀ ਬਜ਼ੁਰਗ ਮਲਕੀਅਤ ਕੌਰ ਵੀ ਲਿਫਟ ਲੈਕੇ ਮੋਟਰਸਾਈਕਲ ਤੇ ਬੈਠ ਗਈ। ਥੋੜੀ ਦੂਰ ਜਾਣ ਤੇ ਹੀ ਇਹ ਹਾਦਸਾ ਵਾਪਰ ਗਿਆ।