ਸਮਾਰੋਹ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਪਹੁੰਚ ਚੁੱਕੇ ਹਨ।
1 min read
ਸਮਾਗਮ ਵਾਲੀ ਥਾਂ ‘ਤੇ ਭਗਵੰਤ ਮਾਨ ਵੀ ਪਹੁੰਚਣ ਵਾਲੇ ਹਨ। ਸਮਾਗਮ ਵਾਲੀ ਥਾਂ ‘ਤੇ ਲੋਕ ਬਸੰਤੀ ਪੱਗਾਂ ਅਤੇ ਔਰਤਾਂ ਬਸੰਤੀ ਦੁਪੱਟੇ ‘ਚ ਨਜ਼ਰ ਆ ਰਹੀਆਂ ਹਨ।ਹਰਪਾਲ ਸਿੰਘ ਚੀਮਾ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋਡ਼ਾ ਤੇ ਸਰਵਜੀਤ ਕੌਰ ਮਾਣੂੰਕੇ ਸਣੇ ਲਗਪਗ ਸਾਰੇ 92 ਜੇਤੂ ਸਟੇਜ ’ਤੇ ਬਿਰਾਜਮਾਨ ਹਨ।

ਰਾਘਵ ਚੱਢਾ ਨੇ ਕਿਹਾ”ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ ਕਿਉਂਕਿ ਭਗਵੰਤ ਮਾਨ ਦੇ ਨਾਲ ਤਿੰਨ ਕਰੋੜ ਪੰਜਾਬੀਆਂ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।” ਉਹ ਇਸ ਭ੍ਰਿਸ਼ਟ ਸਿਸਟਮ ਨੂੰ ਬਦਲਣ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਹੁੰ ਚੁੱਕਣਗੇ

