ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਰੋਨਾ ਵਲੰਟੀਅਰਾਂ ਨੇ MLA ਜਲਾਲਪੁਰ ਦਾ ਕੀਤਾ ਘਿਰਾਓ, ਮੁਲਾਜ਼ਮਾਂ ਦੀਆਂ ਨੌਕਰੀਆਂ ਬਹਾਲ ਕਰਨ ਦੀ ਕੀਤੀ ਮੰਗ
1 min read
ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਪਾਰਕਿੰਗ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਜਾਣਾ ਸੀ, ਜਿਵੇਂ ਹੀ ਇਸ ਸੰਬੰਧੀ ਕੋਰੋਨਾ ਵਲੰਟੀਅਰ ਨੂੰ ਖ਼ਬਰ ਲੱਗੀ ਤਾਂ ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਕੋਰੋਨਾ ਵਲੰਟੀਅਰਾਂ ਵੱਲੋਂ ਨਵੀਂ ਇਮਾਰਤ ਦੀ ਘੇਰਾਬੰਦੀ ਕਰ ਲਈ ਗਈ। ਇਸ ਦੀ ਸੂਚਨਾ ਜਿਵੇਂ ਹੀ ਕੈਬਨਿਟ ਮੰਤਰੀ ਵੇਰਕਾ ਨੂੰ ਲੱਗੀ ਤਾਂ ਉਹ ਬਿਨਾਂ ਉਦਘਾਟਨ ਕੀਤੇ ਇੱਥੋਂ ਚਲੇ ਗਏ ਜਦਕਿ ਉਨ੍ਹਾਂ ਦੀ ਥਾਂ ‘ਤੇ ਪਾਰਕਿੰਗ ਦੀ ਇਮਾਰਤ ਦਾ ਉਦਘਾਟਨ ਕਰਨ ਲਈ ਪੁੱਜੇ ਐੱਮਐੱਲਏ ਮਦਨ ਲਾਲ ਜਲਾਲਪੁਰ ਦਾ ਕੋਰੋਨਾ ਵਲੰਟੀਅਰਾਂ ਵੱਲੋਂ ਘਿਰਾਓ ਕਰ ਦਿੱਤਾ ਗਿਆ। ਇਸ ਮੌਕੇ ਕੋਰੋਨਾ ਵਲੰਟਰੀਆਂ ਨੇ ਜਿੱਥੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ, ਉਥੇ ਹੀ ਉਨ੍ਹਾਂ ਨੇ ਨੌਕਰੀਆਂ ਬਹਾਲ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਐਮਐਲਏ ਜਲਾਲਪੁਰ ਵੱਲੋਂ ਕਰੁਣਾ ਵਲੰਟਰੀਆਂ ਵੱਲੋਂ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਕਰਨ ਲਈ ਭਰੋਸਾ ਵੀ ਦਿੱਤਾ ਜਾ ਰਿਹਾ ਹੈ। ਦੋਵਾਂ ਧਿਰਾਂ ਵਿਚ ਇਸ ਸਬੰਧੀ ਰਾਬਤਾ ਵੀ ਕੀਤਾ ਜਾ ਰਿਹਾ ਹੈ ਖ਼ਬਰ ਲਿਖੇ ਜਾਣ ਤਕ ਮੁਲਾਜ਼ਮਾਂ ਵੱਲੋਂ ਐਮਐਲਏ ਜਲਾਲਪੁਰ ਦਾ ਘਿਰਾਓ ਜਾਰੀ ਸੀ।
