ਸਰਹੱਦੀ ਪਿੰਡ ਵੱਲੀਆਂ ਵਿਖੇ ਵੀਰਵਾਰ ਤੜਕੇ ਕਿਸਾਨ ਦਾ ਕਤਲ, ਮਾਮਲਾ ਦਰਜ
1 min read
ਹਿੰਦ ਪਾਕਿ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਪਿੰਡ ਵੱਲ੍ਹੀਆਂ ‘ਚ ਵੀਰਵਾਰ ਤੜਕੇ ਖੇਤਾਂ ਨੂੰ ਪਾਣੀ ਲਾਓਣ ਗਏ ਇਕ ਵਿਅਕਤੀ ਦਾ ਅਣਪਛਾਤੇ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 55 ਸਾਲਾ ਬੱਗੂ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ।ਪਰਿਵਾਰਕ ਮੈਂਬਰਾਂ ਅਨੁਸਾਰ ਘਰੋਂ ਤਿੰਨ ਵਜੇ ਗਿਆ ਉਕਤ ਬੱਗੂ ਸਿੰਘ ਜਦੋਂ ਵਾਪਸ ਘਰ ਨਾ ਮੁੜਿਆ ਤਾਂ ਨੂੰਹ ਅਤੇ ਪਤਨੀ ਨੇ ਵਾਰ ਵਾਰ ਫ਼ੋਨ ਕੀਤੇ, ਪਰ ਕੋਈ ਜਵਾਬ ਨਾ ਮਿਲਣ ‘ਤੇ ਜਦੋਂ ਗੁਆਂਢੀ ਦੀ ਸਹਾਇਤਾ ਨਾਲ ਮੋਟਰ ‘ਤੇ ਗੇੜਾ ਮਾਰਿਆ ਤਾਂ ਮੋਟਰ ਦੀ ਕੋਠੜੀ ਅੰਦਰ ਮ੍ਰਿਤਕ ਹਾਲਤ ਵਿਚ ਮਿਲਿਆ। ਉਸਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੀਆਂ ਸੱਟਾਂ ਸਨ। ਪਰਿਵਾਰਕ ਮੈਂਬਰਾਂ ਵੱਲੋਂ ਮਮਦੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
