January 30, 2023

Aone Punjabi

Nidar, Nipakh, Nawi Soch

ਸ਼ੋਅ ਬਿੱਗ ਬੌਸ-15 ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਸ਼ੋਅ ਦੇ ਸੈੱਟ ਨੂੰ ਅੱਗ ਲੱਗ ਗਈ ਹੈ।

1 min read
Bigg Boss 15: Salman Khan Is Getting A Monstrous Amount To Host The Show &  It's Tentatively More Than Tiger Zinda Hai's 339 Crores Collection

ਬਿੱਗ ਬੌਸ-15 ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਸ਼ੋਅ ਦੇ ਸੈੱਟ ਨੂੰ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁਕਰ ਹੈ ਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸੈੱਟ ‘ਤੇ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਬਿੱਗ ਬੌਸ 15 ਦਾ ਇਹ ਸੈੱਟ ਫਿਲਮ ਸਿਟੀ, ਮੁੰਬਈ ਵਿੱਚ ਸਥਿਤ ਹੈ।

Fire broke out on Bigg Boss set, fire brigade found fire under control

ਸ਼ੋਅ ਦਾ ਗ੍ਰੈਂਡ ਫਿਨਾਲੇ ਕੁਝ ਦਿਨ ਪਹਿਲਾਂ ਹੋਇਆ ਸੀ। ਜਿਸ ਵਿਚ ਸ਼ੋਅ ਦੇ ਪ੍ਰਤੀਯੋਗੀਆਂ ਤੋਂ ਇਲਾਵਾ ਸਾਬਕਾ ਮੁਕਾਬਲੇਬਾਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਸ਼ਾਮਲ ਹੋਏ। ਲਗਪਗ ਤਿੰਨ ਮਹੀਨਿਆਂ ਦੇ ਲੰਬੇ ਸਫ਼ਰ ਤੋਂ ਬਾਅਦ, ਤਿੰਨ ਪ੍ਰਤੀਯੋਗੀ ਤੇਜਸਵੀ ਪ੍ਰਕਾਸ਼, ਪ੍ਰਤੀਕ ਸਹਿਜਪਾਲ ਅਤੇ ਕਰਨ ਕੁੰਦਰਾ ਸ਼ੋਅ ਦੇ ਗ੍ਰੈਂਡ ਫਿਨਾਲੇ ਵਿਚ ਪਹੁੰਚਣ ‘ਚ ਕਾਮਯਾਬ ਹੋਏ। ਜਿਸ ‘ਚ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਤੇਜਸਵੀ ਪ੍ਰਕਾਸ਼ ਨੂੰ ਵਿਜੇਤਾ ਘੋਸ਼ਿਤ ਕੀਤਾ। ਟਰਾਫੀ ਦੇ ਨਾਲ ਤੇਜਸਵੀ ਨੂੰ 40 ਲੱਖ ਰੁਪਏ ਨਕਦ ਵੀ ਦਿੱਤੇ ਗਏ।

Leave a Reply

Your email address will not be published. Required fields are marked *