ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਕਰ ਮੀਟਿੰਗ ਲਈ ਗਿੱਦੜਬਾਹਾ ਪੁੱਜੇ
1 min read
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੁਰੂ ਕੀਤੀ ਗਈ ‘ਗੱਲ ਪੰਜਾਬ
ਦੀ’ ਯਾਤਰਾ ਦੌਰਾਨ ਅੱਜ 5ਵੇਂ ਦਿਨ ਉਹ ਵਰਕਰ ਮੀਟਿੰਗ ਲਈ ਗਿੱਦੜਬਾਹਾ ਪੁੱਜੇ। ਅਕਾਲੀ
ਵਰਕਰਾਂ ਨੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿਚ ਸੁਖਬੀਰ ਸਿੰਘ
ਬਾਦਲ ਦਾ ਸਥਾਨਕ ਲੰਬੀ ਵਾਲਾ ਫਾਟਕ ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੇ
ਝੰਡੇ ਲੱਗੇ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਮੀਟਿੰਗ ਵਾਲੀ ਜਗ੍ਹਾ ਬਠਿੰਡਾ ਰੋਡ ਸਥਿਤ
ਮੱਕੜ ਪੈਲੇਸ ਵਿਖੇ ਲੈ ਗਏ
ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ
ਵਿਧਾਨ ਸਭਾ ਚੋਣਾ ਵਿਚ 6 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ, ਇਸ ਲਈ
ਪੰਜਾਬ ਦੇ ਲੋਕਾਂ ਨੂੰ ਇਹ ਸੋਚ ਸਮਝ ਕੇ ਫੈਸਲਾ ਕਰਨਾ ਪਵੇਗਾ ਕਿ ਉਨ੍ਹਾਂ ਦੀ ਹਿਤੈਸ਼ੀ
ਪਾਰਟੀ ਕਿਹੜੀ ਹੈ। ਉਨ੍ਹਾਂ ਕਿਹਾ ਇਕ ਪਾਸੇ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਂਹਾਂ ਖਾ
ਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਹੈ, ਜਿਸ ਨੇ ਸਾਢੇ 4 ਸਾਲਾਂ ਵਿਚ ਪੰਜਾਬ ਨੂੰ ਲੁੱਟਣ
ਅਤੇ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ, ਦੂਜੇ ਪਾਸੇ
ਆਮ ਆਦਮੀ ਪਾਰਟੀ ਹੈ, ਜਿਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਸੇ ਵੀ ਪਾਰਟੀ ਨਾਲ
ਸਮਝੌਤਾ ਨਾ ਕਰਨ ਦੀ ਸੌਂਹ ਖਾ ਕੇ ਪਿਛਲੀਆਂ ਚੋਣਾ ਦੌਰਾਨ ਕਾਂਗਰਸ ਪਾਰਟੀ ਨਾਲ
ਅੰਦਰੂਨੀ ਗੱਠਜੋੜ ਕਰਕੇ ਦਿੱਲੀ ਦੀ ਸੱਤਾ ਤੇ ਕਬਜਾ ਕੀਤਾ ਜਦੋਂਕਿ ਤੀਜੀ ਪਾਰਟੀ
ਸ੍ਰੋਮਣੀ ਅਕਾਲੀ ਦਲ ਬਾਦਲ ਹੈ, ਜਿਸ ਨੇ ਸ.ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ
ਦਾ ਵਿਕਾਸ ਕੀਤਾ। ਜਦੋਂ ਜਦੋਂ ਵੀ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਹੈ, ਉਦੋਂ
ਹੀ ਪੰਜਾਬ ਦਾ ਵਿਕਾਸ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ
ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ, ਜੋ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਅਤੇ ਖੜ੍ਹੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਸਰਕਾਰ ਆਉਣ ਤੇ ਕਿਸਾਨ ਵਿਰੋਧੀ ਕਾਲੇ
ਕਾਨੂੰਨਾ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।