December 8, 2022

Aone Punjabi

Nidar, Nipakh, Nawi Soch

ਸ਼੍ਰੋਮਣੀ ਕਮੇਟੀ ਮੈਂਬਰ ਨੇ ਨਹੀਂ ਦਿੱਤਾ ਕਬਜ਼ਾ ਤਾਂ ਉੱਤਰਾਂਗੇ ਸੜਕਾਂ ਤੇ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀ

1 min read

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ-ਕੱਲ੍ਹ ਸਿਤਾਰੇ ਗਰਦਿਸ਼ ਚ ਨਜ਼ਰ ਆ ਰਹੇ ਹਨ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਉੱਤੇ ਇੱਕ ਸਕੂਲ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਮਾਣਯੋਗ ਕੋਰਟ ਵੱਲੋਂ ਉਨ੍ਹਾਂ ਉਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਸੀ ਹੁਣ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦਾ ਹੈ ਜਿੱਥੇ ਕਿ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਇਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੜੱਪਣ ਦੇ ਦੋਸ਼ ਲੱਗੇ ਹਨ ਉੱਥੇ ਹੀ ਮੈਂਬਰ ਦੇ ਖਿਲਾਫ ਪਹਿਲਾਂ ਹੀ ਕੋਰਟ ਵੱਲੋਂ ਜਗ੍ਹਾ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਲੇਕਿਨ ਹਾਲੇ ਤੱਕ ਜਗ੍ਹਾ ਨੂੰ ਖਾਲੀ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੇ ਇਹ ਧਾਂਦਲੀ ਕੀਤੀ ਗਈ ਸੀ ਅਤੇ ਦਸ ਸਾਲ ਪਹਿਲਾਂ ਹੀ ਕੋਰਟ ਵੱਲੋਂ ਐੱਸਜੀਪੀਸੀ ਮੈਂਬਰ ਤੇ ਵੀ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਲੇਕਿਨ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਨੂੰ ਲੈ ਕੇ ਅਸੀਂ ਹੁਣ ਜਲਦ ਹੀ ਸੜਕਾਂ ਤੇ ਉਤਰਾਂਗੇ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਖਾਲੀ ਵੀ ਕਰਵਾਵਾਂਗੇ ਅਤੇ ਕਬਜ਼ਾ ਛੁਡਵਾਏ ਗਏ  

Why Sikhism Growth Rate is Declining in Punjab & India? | Hi Tech Gazette

ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਦੇ ਵਿਚ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਵਾਲ ਚੁੱਕਦੇ ਹੋਏ ਇਲਾਕਾ ਨਿਵਾਸੀ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿੰਡ ਸੁਲਤਾਨਵਿੰਡ ਵਿੱਚ ਗੁਰਦੁਆਰਾ ਅਟਾਰੀ ਸਾਹਿਬ ਦੀ ਜ਼ਮੀਨ ਨੂੰ ਹੜੱਪਣ ਦਾ ਮਾਮਲਾ ਲੰਮੇ ਚਿਰ ਤੋਂ ਚੱਲ ਰਿਹਾ ਸੀ ਲੇਕਿਨ ਅਜੇ ਤੱਕ ਉਸ ਦੀ ਕੋਈ ਵੀ ਕਾਰਵਾਈ ਨਹੀਂ ਹੋ ਪਾਈ ਇੱਥੋਂ ਤਕ ਕਿ ਕੋਰਟ ਵੱਲੋਂ ਦਿੱਤੇ ਗਏ ਆਰਡਰਾਂ ਤੋਂ ਬਾਅਦ ਵੀ ਅਜੇ ਤਕ ਜ਼ਮੀਨ ਉੱਪਰ ਸ਼੍ਰੋਮਣੀ ਕਮੇਟੀ ਮੈਂਬਰ ਦਾ ਹੀ ਕਬਜ਼ਾ ਹੈ ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸਨ ਨੂੰ ਵੀ ਵਾਰ ਵਾਰ ਅਪੀਲ ਕਰ ਚੁੱਕੇ ਹਾਂ ਕਿ ਇਹ ਜਗ੍ਹਾ ਖਾਲੀ ਕਰਵਾਈ ਜਾਵੇ ਅਤੇ ਤੁਹਾਨੂੰ ਕਬਜ਼ਾ ਦਿਵਾਇਆ ਜਾਵੇ ਉਨ੍ਹਾਂ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਜੋ ਗੁਰਦੁਆਰੇ ਸਾਹਿਬ ਦੀ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਨੇ ਨਾਜਾਇਜ਼ ਕਬਜ਼ਾ ਕੀਤਾ ਹੋਵੇ ਪਿੰਡ ਦੇ ਅੰਦਰੂਨੀ ਇਲਾਕੇ ਵਿਚ ਪੈਣ ਵਿੱਚ ਗੁਰਦੁਆਰਾ ਸਾਹਿਬ ਦੀ ਡੇਢ ਕਿੱਲਾ ਜ਼ਮੀਨ ਤੇ ਵੀ ਕਬਜ਼ਾ ਇਸ ਮੈਂਬਰ ਵੱਲੋਂ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਹੁਣ ਸਾਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ ਦੂਸਰੇ ਪਾਸੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਹੁਣ ਤਕ ਲਿਖਤ ਕੰਪਲੇਟ ਨਹੀਂ ਆਈ ਹੈ ਜਦੋਂ ਕੰਪਲੇਂਟ ਸਾਡੇ ਕੋਲ ਪਹੁੰਚੇਗੀ ਤਾਂ ਅਸੀਂ ਇਸ ਤੇ ਜ਼ਰੂਰ ਕਾਰਵਾਈ ਕਰਾਂਗੇ ਅਤੇ ਇਹ ਮਾਮਲਾ ਹੁਣ ਮਾਣਯੋਗ ਅਦਾਲਤ ਵਿਚ ਹੈ ਤੇ ਅਦਾਲਤ ਦੇ ਫ਼ੈਸਲੇ ਤੋਂ ਅਸੀਂ ਉਲਟ ਨਹੀਂ ਜਾ ਸਕਦੇ  

Thousands of Sikhs celebrate harvest festival in Pakistan

Leave a Reply

Your email address will not be published. Required fields are marked *