ਸਾਬਕਾ ਵਿਧਾਇਕਾਂ ਦੀ ਸਕਿਓਰਟੀ ਲਈ ਵਾਪਿਸ
1 min read
ਆਮ ਆਦਮੀ ਪਾਰਟੀ ਜਿੱਤਣ ਤੋ ਬਾਅਦ ਪੂਰੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ।ਲਗਾਤਾਰ ਉਹ ਆਪਣੀਆ ਨਵੀਆ ਗਾਈਡ ਲਾਈਨਜ਼ ਜਾਰੀ ਕਰ ਰਹੇ ਹਨ।ਇਸ ਦੇ ਵਿੱਚ ਇੱਕ ਹੋਰ ਆਰਡਰ ਨਜ਼ਰ ਆ ਰਿਹਾ ਹੈ ਜਿਸ ਚ ਕਿਹਾ ਗਿਆ ਹੈ ਕਿ ਸਾਬਕਾ ਮੰਤਰੀ
ਮੁੱਖ ਮੰਤਰੀ ਤੇ ਵਿਧਾਇਕਾਂ ਦੀ ਸਕਿਓਰਟੀ ਵਾਪਿਸ ਲਈ ਜਾਏ।ਇਸ ਵਿੱਚ 122 ਨਾਅ ਦਿੱਤੇ ਗਏ ਹਨ।ਇਹਨਾਂ ਲਿਸਟਾ ਚ ਸਭ ਤੋ ਪਹਿਲਾ ਮਨਪ੍ਰੀਤ ਸਿੰਗ ਬਾਦਲ ਦਾ ਨਾਅ ਹੈ ਜੋ ਕਿ ਖਜ਼ਾਨਾ ਮੰਤਰੀ ਸਨਮਨਪ੍ਰੀਤ ਬਾਦਲ ਨੂੰ ਸੁਰੱਖਿਆ ਦੇਣ ਵਾਲੇ 19, ਅਮਰਿੰਦਰ ਸਿੰਘ ਰਾਜਾ ਵੈਡਿੰਗ ਤੋਂ 21, ਪਰਗਟ ਸਿੰਘ ਤੋਂ 17, ਅਰੁਣਾ ਚੌਧਰੀ, ਰਾਣਾ ਗੁਰਜੀਤ ਸਿੰਘ ਤੋਂ 14 ਮੁਲਾਜ਼ਮ ਵਾਪਸ ਲੈ ਲਏ ਗਏ ਹਨ।ਰਾਜਕੁਮਾਰ ਵੇਰਕਾ ਤੋਂ 11, ਭਾਰਤ ਭੂਸ਼ਣ ਆਸ਼ੂ ਤੋਂ 16, ਬ੍ਰਹਮ ਮਹਿੰਦਰਾ ਤੋਂ 14, ਸੰਗਤ ਸਿੰਘ ਗਿਲਜੀਆ ਤੋਂ 15, ਨਾਭਾ ਤੋਂ ਰਣਦੀਪ ਸਿੰਘ 15, ਅਜੈਬ ਸਿੰਘ ਭੱਟੀ 2, ਰਾਣਾ ਕੇਪੀ ਸਿੰਘ 13, ਰਜੀਆ ਸੁਲਤਾਨਾ 4, ਗੁਰਪ੍ਰੀਤ ਸਿੰਘ ਕਾਂਗੜ ਤੋਂ 6 ਚਾਰ ਸੁਰੱਖਿਆ ਮੁਲਾਜ਼ਮ, ਤ੍ਰਿਪਤ ਰਜਿੰਦਰ ਬਾਜਵਾ ਤੋਂ 14, ਸੁਖਵਿੰਦਰ ਸਿੰਘ ਸਾਕਰੀਆ ਤੋਂ 3, ਬਿੰਦਰਮੀਤ ਸਿੰਘ ਤੋਂ 3, ਸੁਖਪਾਲ ਸਿੰਘ ਭੁੱਲਰ ਤੋਂ 4, ਕੁਲਜੀਤ ਸਿੰਘ ਨਾਗਰਾ ਤੋਂ 2, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੋਂ 4 ਅਤੇ ਅਜਨਾਲਾ ਤੋਂ ਹਰਪ੍ਰਤਾਪ ਸਿੰਘ ਤੋਂ ਚਾਰ ਸੁਰੱਖਿਆ ਮੁਲਾਜ਼ਮ ਵਾਪਸ ਲਏ ਗਏ ਹਨ।






