January 31, 2023

Aone Punjabi

Nidar, Nipakh, Nawi Soch

ਸਾਲ 2022 ‘ਚ 9.5 ਫੀਸਦ ਰਫ਼ਤਾਰ ਨਾਲ ਅੱਗੇ ਵੱਧ ਸਕਦੀ ਹੈ ਭਾਰਤੀ ਦੀ GDP: UBS

1 min read

ਸਵਿਸ ਬ੍ਰੋਕਰੇਜ ਫਰਮ ਯੂਬੀਐਸ ਸਕਿਓਰਿਟੀਜ਼ ਨੇ ਸਤੰਬਰ ਵਿਚ ਉਮੀਦ ਤੋਂ ਵੱਧ ਵਿਕਾਸ, ਖ਼ਪਤਕਾਰਾਂ ਦੇ ਵਿਸ਼ਵਾਸ ਅਤੇ ਵਧੇ ਹੋਏ ਖਰਚ ਦਾ ਹਵਾਲਾ ਦਿੰਦੇ ਹੋਏ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 8.9 ਫੀਸਦੀ ਤੋਂ 9.5 ਫੀਸਦੀ ਕਰ ਦਿੱਤਾ ਹੈ। ਯੂਬੀਐਸ ਸਕਿਓਰਿਟੀਜ਼ ਦੇ ਅਨੁਸਾਰ, ਵਿੱਤੀ ਸਾਲ 2023 ਵਿਚ ਅਰਥਵਿਵਸਥਾ 7.7 ਪ੍ਰਤੀਸ਼ਤ ਦੀ ਦਰ ਨਾਲ ਵਧ ਸਕਦੀ ਹੈ, ਜਦਕਿ ਵਿੱਤੀ ਸਾਲ 2024 ਵਿਚ ਇਸ ਦੇ 6 ਪ੍ਰਤੀਸ਼ਤ ਤਕ ਵਧਣ ਦੀ ਉਮੀਦ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵੀ ਚਾਲੂ ਵਿੱਤੀ ਸਾਲ ‘ਚ ਜੀਡੀਪੀ ਵਿਕਾਸ ਦਰ 9.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦਕਿ ਔਸਤ ਅਨੁਮਾਨ 8.5 ਤੋਂ 10 ਫੀਸਦੀ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਸਰਕਾਰ ਨੇ 10 ਫੀਸਦੀ ਵਾਧੇ ਦਾ ਅਨੁਮਾਨ ਲਗਾਇਆ ਹੈ। ਵਿੱਤੀ ਸਾਲ 2022 ਦੀ ਜੂਨ ਤਿਮਾਹੀ ਦੌਰਾਨ, ਜੀਡੀਪੀ ਵਿਚ 20.1 ਪ੍ਰਤੀਸ਼ਤ ਦੀ ਵਾਧਾ ਦਰਜ ਕੀਤਾ ਗਿਆ ਸੀ।

ਆਪਣੀ ਸਤੰਬਰ ਦੀ ਸਮੀਖਿਆ ਵਿਚ UBS ਨੇ ਕਿਹਾ ਕਿ ਮੌਸਮੀ ਤੌਰ ‘ਤੇ ਵਿਵਸਥਿਤ ਕ੍ਰਮਵਾਰ ਅਧਾਰ ‘ਤੇ ਜੂਨ ਦੇ ਮਹੀਨੇ ਵਿਚ ਅਸਲ GDP ਵਿਚ 12.4 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਜੀਡੀਪੀ ਵਿਚ 26 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਵਿੱਤੀ ਸਾਲ 2022 ਵਿਚ ਜੀਡੀਪੀ ਵਾਧਾ ਦਰ 9.2 ਫੀਸਦੀ ਦੇ ਮੁਕਾਬਲੇ 8.9 ਫੀਸਦੀ ਰਹਿਣ ਦਾ ਅਨੁਮਾਨ ਹੈ। ਤਨਵੀ ਗੁਪਤਾ ਜੈਨ, ਮੁੱਖ ਅਰਥ ਸ਼ਾਸਤਰੀ, ਯੂਬੀਐਸ ਸਕਿਓਰਿਟੀਜ਼ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਅਰਥਵਿਵਸਥਾ ਹੌਲੀ-ਹੌਲੀ ਮੁੜ ਸ਼ੁਰੂ ਹੋ ਰਹੀ ਹੈ ਅਤੇ ਦੂਜੀ ਲਹਿਰ ਤੋਂ ਰਿਕਵਰੀ ਸਾਡੀ ਉਮੀਦ ਨਾਲੋਂ ਜ਼ਿਆਦਾ ਸਪੱਸ਼ਟ ਹੈ। ਜਿਸ ਕਾਰਨ ਇਸ ਵਿੱਤੀ ਸਾਲ ‘ਚ ਜੀਡੀਪੀ ਉਮੀਦ ਤੋਂ ਵੱਧ ਰਹਿਣ ਦੀ ਉਮੀਦ ਹੈ। ਆਰਥਿਕਤਾ ਤੀਜੀ ਤਿਮਾਹੀ ‘ਚ 9-10 ਫੀਸਦੀ ਅਤੇ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ‘ਚ 6-6.5 ਫੀਸਦੀ ਦੀ ਦਰ ਨਾਲ ਵਿਕਾਸ ਕਰੇਗੀ।ਬ੍ਰੋਕਰੇਜ ਦੇ ਅਨੁਸਾਰ, ਮਹਾਂਮਾਰੀ ਅਤੇ ਬੈਲੇਂਸ ਸ਼ੀਟ ਦੀਆਂ ਚਿੰਤਾਵਾਂ ਦੇ ਕਾਰਨ ਸੰਭਾਵੀ ਵਾਧਾ 2017 ਵਿਚ 7 ​​ਪ੍ਰਤੀਸ਼ਤ ਤੋਂ ਵੱਧ ਦੇ ਮੁਕਾਬਲੇ ਮੌਜੂਦਾ ਸਮੇਂ ਵਿਚ 5.75-6.25 ਪ੍ਰਤੀਸ਼ਤ ਤਕ ਘੱਟ ਗਿਆ ਹੈ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਸੀਪੀਆਈ ਵਿੱਤੀ ਸਾਲ 22 ਵਿਚ 5.4 ਫੀਸਦੀ ਤੋਂ ਘੱਟ ਕੇ 4.8 ਫੀਸਦੀ ‘ਤੇ ਆ ਜਾਵੇਗਾ। ਉਮੀਦ ਕੀਤੀ ਜਾਂਦੀ ਹੈ ਕਿ ਆਰਥਿਕ ਸੁਧਾਰਾਂ ਨੂੰ ਹੁਲਾਰਾ ਦੇਣ ਲਈ, ਆਰਬੀਆਈ ਹੌਲੀ-ਹੌਲੀ ਆਪਣੀਆਂ ਸੁਧਾਰ ਨੀਤੀਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦੇਵੇਗਾ।

Leave a Reply

Your email address will not be published. Required fields are marked *