ਸਿਪਾਹੀ ਭਰਤੀ ਦਾ ਨਤੀਜਾ ਤੁਰੰਤ ਐਲਾਨੇ ਸਰਕਾਰ : ਸਿੱਧੂ
1 min read
ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੱਖਾ ਦੀ ਤਤਾਦ ‘ਚ ਪੁਲਿਸ ‘ਚ ਭਰਤੀ ਦੀ ਆਸ ਲਾਈ ਬੈਠੇ ਵੱਡੀ ਗਿਣਤੀ ‘ਚ ਮੁੰਡੇ ਕੁੜੀਆ ਪੇ੍ਸ਼ਾਨ ਹਨ ਤੇ ਪੁਲਿਸ ਭਰਤੀ ਦਾ ਨਤੀਜਾ ਉਡੀਕ ਰਹੇ ਹੈ। ਇਸ ਲਈ ਪੰਜਾਬ ਸਰਕਾਰ ਬਿਨਾਂ ਦੇਰੀ ਕੀਤੀਆਂ ਇਹਨਾਂ ਬੱਚਿਆਂ ਨੂੰ ਭਰਤੀ ਦਾ ਰਿਜਲਟ ਤੁਰੰਤ ਕੱਢ ਕੇ ਰਾਹਤ ਪਰਦਾਨ ਕਰੇ। ਇਹ ਵਿਚਾਰ ਸੈਨਿਕ ਵਿੰਗ ਸ਼ੋ੍ਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਰੈਸ ਨੋਟ ਜਾਰੀ ਕਰਕੇ ਪ੍ਰਗਟ ਕੀਤੇ। ਸਿੱਧੂ ਨੇ ਕਿਹਾ ਕਿ ਬੱਚਿਆਂ ਨੇ ਦੋ ਦੋ ਵਾਰ ਫਿਜ਼ੀਕਲ ਟਰਾਇਲਾਂ ਦੀ ਤਿਆਰੀ ਕਰ ਲਈ ਤੇ ਬੇਹੱਦ ਨਿਰਾਸ਼ਾ ਦੇ ਆਲਮ ‘ਚੋਂ ਗੁਜ਼ਰ ਰਹੇ ਹਨ। ਉਨਾਂ੍ਹ ਪੰਜਾਬ ਸਰਕਾਰ ਦੀ ਨੀਅਤ ‘ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਬੱਚਿਆਂ ਤੋ ਇਮਤਿਹਾਨ ਦੀ ਫੀਸ ਕਰੋੜਾਂ ਰੁਪਏ ਇਕੱਠੇ ਕਰਕੇ ਕਿਤੇ ਸਰਕਾਰ ਟਾਲਮਟੋਲ ਦੀ ਨੀਤੀ ਅਪਣਾ ਕੇ ਚੋਣ ਜਾਬਤੇ ਦੀ ਉਡੀਕ ਤਾਂ ਨਹੀਂ ਕਰ ਰਹੀ। ਇੰਜ. ਸਿੱਧੂ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਕਿ ਕਾਂਸਟੇਬਲ ਭਰਤੀ ਦਾ ਰਿਜਲਟ ਐਲਾਨ ਕਰਕੇ ਲੱਖਾ ਦੀ ਤਾਦਾਦ ‘ਚ ਨੌਜਵਾਨਾਂ ਨੂੰ ਰਾਹਤ ਪ੍ਰਦਾਨ ਕਰੇ। ਉਨਾਂ੍ਹ ਕਿਹਾ ਕਿ ਜੇਕਰ ਹਫ਼ਤੇ ਦੇ ਅੰਦਰ ਅੰਦਰ ਰਿਜਲਟ ਨਾ ਕੱਿਢਆ ਤਾਂ ਸੈਨਿਕ ਵਿੰਗ ਦਾ ਵਫ਼ਦ ਡੀ ਜੀ ਪੀ ਪੰਜਾਬ ਨੂੰ ਮਿੱਲਕੇ ਮੰਗ ਪੱਤਰ ਦੇਵੇਗਾ। ਇਸ ਮੌਕੇ ਸੂਬੇਦਾਰ ਸਰਬਜੀਤ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਗੁਰਦੇਵ ਸਿੰਘ, ਗੁਰਦੇਵ ਸਿੰਘ ਮੱਕੜ, ਗੁਰਮੀਤ ਸਿੰਘ ਦੂਲੋ, ਨਾਜ਼ਰ ਸਿੰਘ ਫੌਜੀ, ਜਸਵੰਤ ਸਿੰਘ ਫੌਜੀ ਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ।
