ਸਿਰਸਾ ਨੇ ਨਹਿਰੂ, ਰਾਜੀਵ ਤੇ ਰਾਹੁਲ ਦੀ ਫੋਟੋ ਸ਼ੇਅਰ ਕਰ ਦੱਸਿਆ ਭਾਰਤ ਨਾਲ ‘ਗੱਦਾਰੀ’ ਕਰਨ ਵਾਲਾ ਪਰਿਵਾਰ
1 min read
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ 26/11 ਮੁੰਬਈ ਹਮਲੇ ਵਾਲੇ ਦਿਨ ਕਾਂਗਰਸ ਉੱਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਾਂਗਰਸ ਨੂੰ ਦੇਸ਼ ਨਾਲ ਗੱਦਾਰੀ ਕਰਨ ਵਾਲਾ ਪਰਿਵਾਰ ਦੱਸਿਆ ਹੈ। ਉਨ੍ਹਾਂ ਟਵੀਟ ਵਿੱਚ ਕਿਹਾ ਕਿ ‘ਵੰਡ ਤੋਂ ਲੈ ਕੇ ਆਜ ਤਕ – ਉਹ ਪਰਿਵਾਰ ਜਿਸ ਨੇ ਭਾਰਤ ਨਾਲ ਗੱਦਾਰੀ ਕੀਤੀ’

ਅਕਾਲੀ ਆਗੂ ਸਿਰਸਾ ਨੇ ਇਲਜ਼ਮ ਲਗਾਏ ਜਦੋਂ ਵੀ ਦੇਸ਼ ਮੁਸੀਬਤ ਵਿੱਚ ਹੁੰਦਾ ਹੈ ਤਾਂ ਗਾਂਧੀ ਪਰਿਵਾਰ ਨੇ ਪਾਰਟੀ ਕਰਕੇ ਖੁਸ਼ੀ ਮਨਾਈ ਹੈ।