ਸਿਵਲ ਹਸਪਤਾਲ ’ਚ ਲੱਗੀ ਅੱਗ,’ ਆਈ.ਸੀ.ਯੂ. ਚ ਭਰਤੀ 10 ਕੋਰੋਨਾ ਮਰੀਜ਼ਾਂ ਦੀ ਮੌਤ
1 min read
ਮਹਾਰਾਸ਼ਟਰ ਦੇ ਅਹਿਮਦਨਗਰ ਦੇ ਸਿਵਲ ਹਸਪਤਾਲ ਦੇ ਆਈਸੀਯੂ ’ਚ ਸ਼ਨੀਵਾਰ ਅੱਗ ਲੱਗਣ ਕਾਰਨ 10 ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਇਕ ਮਰੀਜ਼ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ, ਜਿਸਦਾ ਇਲਾਜ ਜਾਰੀ ਹੈ।ਅੱਗ ਲੱਗਣ ਦੀ ਘਟਨਾ ਤੋਂ ਬਾਅਦ ਆਈਸੀਯੂ ’ਚ ਭਰਤੀ ਮਰੀਜ਼ਾਂ ਨੂੰ ਤਤਕਾਲ ਦੂਸਰੀ ਥਾਂ ਸ਼ਿਫਟ ਕਰਵਾਇਆ ਗਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਆਿ ਗਿਆ ਹੈ। ਅੱਗ ਲੱਗਣ ਦੇ ਕਾਰਨ ਬਾਰੇ ਹਾਲੇ ਖ਼ੁਲਾਸਾ ਨਹੀਂ ਹੋਇਆ ਹੈ।
