January 28, 2023

Aone Punjabi

Nidar, Nipakh, Nawi Soch

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੌਕੇ ਤੇ ਕੀਤੀਆਂ ਅਧਿਕਾਰੀਆਂ ਨੂੰ ਹਦਾਇਤਾਂ

1 min read

ਭਾਵੇਂ ਕਿ ਕੋਰੋਨਾ ਕਾਲ ਸਮੇਂ ਹੋਈ ਤਾਲਾਬੰਦੀ ਕਾਰਨ ਸਾਰੀ ਦੁਨੀਆਂ ਦੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ ਜਾਂ ਉਹਨਾਂ ਨੂੰ ਵੱਡੇ ਘਾਟੇ ਪਏ ਹਨ ਜਾਂ ਲੋਕਾਂ ਨੂੰ ਕੰਮਾਂ ਕਾਰਾਂ ਤੋਂ ਹੱਥ ਧੋਣੇ ਪਏ ਹਨ ਪਰ ਫੇਰ ਵੀ ਕਿਸੇ ਪ੍ਰਾਈਵੇਟ ਵਪਾਰਕ ਅਦਾਰੇ ਨੇ ਆਪਣੇ ਗਾਹਕਾਂ ਕੋਲੋਂ ਬੰਦ ਪਏ ਅਦਾਰਿਆਂ ਦੇ ਬਿਜਲੀ ਬਿਲ, ਬਿਲਡਿੰਗ ਫੰਡ, ਕੰਪਿਊਟਰ ਫੰਡ , ਟਰਾਂਸਪੋਰਟ ਫੰਡ ਆਦਿ ਨਹੀਂ ਵਸੂਲੇ।

ਦੂਜੇ ਪਾਸੇ ਪੰਜਾਬ ਦੇ ਵੱਡੇ ਪ੍ਰਾਈਵੇਟ ਸਕੂਲ ਅਜਿਹੇ ਵਪਾਰਕ ਅਦਾਰੇ ਹਨ ਜੋ ਕਹਿਣ ਨੂੰ ਸਕੂਲੀ ਸਿੱਖਿਆ ਦੇਣ ਦੇ ਮੰਤਵ ਨਾਲ ਸਮਾਜ ਸੇਵੀ ਸੰਸਥਾਵਾਂ ਵਜੋਂ ਸਰਕਾਰੀ ਸਹੂਲਤਾਂ ਅਤੇ ਟੈਕਸਾਂ ਵਿੱਚ ਰਾਹਤ ਲੈ ਕੇ ਰਜਿਸਟਰਡ ਹੋਏ ਸਨ ਜਿਹਨਾਂ ਨੇ ਸਮਾਜਸੇਵਾ ਦੀ ਥਾਂ ਕਰੋਨਾ ਕਾਲ਼ ਸਮੇਂ ਲਾਲਚੀ ਵਪਾਰੀਆਂ ਤੋਂ ਵੀ ਜਿਆਦਾ ਲੁੱਟ ਮਚਾਈ ਹੈ। ਭਾਵੇ ਕੇ ਸ਼ਹਿਰਾਂ ਅਤੇ ਕਸਬਿਆਂ ਤੇ ਵੱਡੇ ਸਕੂਲ ਜਿਨ੍ਹਾਂ ਨੇ ਹਮੇਸਾ ਸਕੂਲ ਫੀਸਾਂ ਅਤੇ ਫੰਡਾਂ ਰਾਹੀਂ ਹਰ ਮੌਸਮ ਵਿੱਚ, ਕਰਫਿਊ ਦੇ ਸਮੇਂ, ਯੁੱਧ ਦੇ ਸਮੇਂ ਅਤੇ ਅੱਤਵਾਦੀ ਹਮਲਿਆਂ ਦੇ ਸਮੇਂ ਅਤੇ ਗਰਮੀਆਂ ਸਰਦੀਆਂ ਦੀਆਂ ਸਾਰੀਆਂ ਛੁੱਟੀਆਂ ਕਰਨ ਤੋਂ ਬਾਅਦ ਵੀ ਪੰਜਾਬ ਦੇ ਲਗਭਗ 20 ਲੱਖ ਵਿਦਿਆਰਥੀਆਂ ਤੋਂ ਫੀਸਾਂ ਅਤੇ ਫੰਡਾਂ ਦੇ ਰੂਪ ਵਿੱਚ ਲਗਭਗ 30,000 ਕਰੋੜ ਸਾਲਾਨਾ ਦੀ ਵੱਡੀ ਕਮਾਈ ਕਰਕੇ ਦਹਾਕਿਆਂ ਵਿੱਚ ਹੀ ਕਰੋੜਾਂ ਅਰਬਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹਨ। ਜਿਹਨਾਂ ਵਿੱਚੋ ਬਹੁਤੇ ਸਕੂਲ ਹੁਣ ਸਿੱਖਿਆ ਮਾਫ਼ੀਏ ਦਾ ਰੂਪ ਧਾਰ ਚੁੱਕੇ ਹਨ ਅਤੇ ਗੁੰਡਾਗਰਦੀ ਤੇ ਉੱਤਰ ਕੇ ਉਹਨਾਂ ਦੇ ਕਾਰਨਾਮਿਆਂ ਅਤੇ ਘਪਲਿਆਂ ਨੂੰ ਨੰਗਾ ਕਰਣ ਵਾਲਿਆਂ ਨੂੰ ਸੁਪਾਰੀ ਦੇ ਕੇ ਕਤਲ ਤੱਕ ਕਰਵਾਉਣ ਲੱਗ ਪਏ ਹਨ।

ਇਸ ਲਈ ਇਸ ਪ੍ਰਾਈਵੇਟ ਸਕੂਲ ਮਾਫੀਏ ਨੂੰ ਨੱਥ ਪਾਉਣ ਦੀ ਲੋੜ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਅਗੇਂਸਟ ਕੁਰੱਪਸ਼ਨ ਅਤੇ ਪੇਰੈਂਟਸ ਯੂਨਿਟੀ ਫਾਰ ਜਸਟਿਸ ਦੇ ਨੁਮਾਇੰਦਿਆਂ ਵੱਲੋਂ ਸਤਨਾਮ ਦਾਊਂ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਸ੍ਰੀ ਪਰਗਟ ਸਿੰਘ ਨਾਲ ਮੁਲਾਕਾਤ ਕਰਦਿਆਂ ਕੀਤਾ।

ਉਹਨਾਂ ਮੰਗ ਕੀਤੀ ਕਿ ਕੋਰੋਨਾ ਕਾਲ਼ ਹੋਣ ਕਾਰਨ ਅੱਜ ਤਕ ਵੀ ਸਕੂਲ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕੇ ਪਰ ਸਕੂਲਾਂ ਵੱਲੋ ਮਾਪਿਆ ਦੀ ਪੂਰੀ ਲੁੱਟ ਜਾਰੀ ਹੈ। ਜਿਸ ਕਾਰਨ ਨੁਮਾਇੰਦਿਆਂ ਨੇ ਨਵੇਂ ਸੈਸ਼ਨ ਦੀਆਂ ਸਕੂਲ ਫੀਸਾਂ ‘ਚ ਰਾਹਤ, ਸਾਲਾਨਾ ਫੰਡ ਅਤੇ ਹੋਰ ਖਰਚਿਆਂ ਵਿਚ ਛੋਟ, ਆਰਥਿਕ ਤੌਰ ਤੇ ਕਮਜੋਰ ਵਰਗ ਦੇ ਕੋਟੇ ਨੂੰ ਸਖਤੀ ਨਾਲ ਲਾਗੂ ਕਰਨ ਆਦਿ ਦੀ ਮੰਗ ਸਿੱਖਿਆ ਮੰਤਰੀ ਨੂੰ ਕੀਤੀ ਗਈ। ਇਨ੍ਹਾਂ ਮੰਗਾਂ ਨੂੰ ਮੰਨਦਿਆਂ ਮੌਕੇ ਤੇ ਹੀ ਮੰਤਰੀ ਨੇ ਸਿੱਖਿਆ ਸਕੱਤਰ ਨਾਲ ਫੋਨ ਤੇ ਗੱਲ ਕੀਤੀ ਅਤੇ ਛੇਤੀ ਹੀ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਵਾਸੀ ਰਾਜੀਵ ਸਿੰਗਲਾ ਨੇ ਮੰਤਰੀ ਨੂੰ ਦੱਸਿਆ ਕਿ ਓਮ ਪ੍ਰਕਾਸ ਬਾਂਸਲ ਮਾਡਲ ਸਕੂਲ ਮੰਡੀਗੋਬਿੰਦਗੜ੍ਹ ਦੇ ਪ੍ਰਬੰਧਕ, ਜੋ ਕੇ ਅਰਬਾਂ ਰੁਪਏ ਦਾ ਸਿੱਖਿਆ ਵੇਚਣ ਦਾ ਕਾਰੋਬਾਰ ਕਰਕੇ ਕਰੋੜਾਂ ਰੁਪਏ ਸਲਾਨਾ ਦੀ ਕਮਾਈ ਕਰਦੇ ਹਨ ਅਤੇ ਜਿਨ੍ਹਾਂ ਨੇ ਜਾਲੀ ਟਰਸਟ ਬਣਾ ਕੇ ਸਕੂਲ ਖੋਲ੍ਹਿਆ ਹੋਇਆ ਹੈ, ਦੇ ਘਪਲਿਆਂ ਨੂੰ ਉਜਾਗਰ ਕਰਨ ਦੀ ਖੁੰਦਕ ਕਾਰਨ ਰਜੀਵ ਸਿਗਲਾ ਅਤੇ ਸਕੂਲਾਂ ਖਿਲਾਫ ਸੰਘਰਸ਼ ਕਰ ਰਹੇ ਮਾਪਿਆ ਨੂੰ ਡਰਾਉਣ ਲਈ ਤਿੰਨ ਵਾਰ ਜਾਨਲੇਵਾ ਹਮਲੇ ਕਰਵਾਏ, ਉਸਦੀ ਕਾਰ ਨੂੰ ਅੱਗ ਲਗਾ ਕੇ ਫੂਕਿਆ ਗਿਆ ਅਤੇ ਉਸਨੂੰ ਕਤਲ ਕਰਵਾਉਣ ਲਈ ਸੁਪਾਰੀ ਦੇ ਕੇ ਜਾਨਲੇਵਾ ਹਮਲੇ ਕੀਤੇ ਗਏ। ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ, ਹੱਥਾਂ ਅਤੇ ਬਾਹਾਂ ਦੀਆਂ ਹੱਡੀਆਂ ਤੋੜੀਆਂ ਗਈਆਂ ਅਤੇ ਉਸਦੇ ਇੱਕ ਸਾਥੀ ਦੇ ਗੋਲੀ ਮਾਰੀ ਗਈ ਪਰ ਪੁਲਿਸ ਨੇ ਸਕੂਲ ਮਾਫੀਏ ਦੇ ਦਬਾਓ ਕਾਰਨ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਅਤੇ ਹੁਣ ਤੱਕ ਅਸਲ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਹਾਜਰ ਨੁਮਾਇੰਦਿਆਂ ਦੀ ਗੱਲ ਸੁਣਨ ਤੋਂ ਬਾਅਦ ਮੌਕੇ ਤੇ ਹੀ ਸਿੱਖਿਆ ਮੰਤਰੀ ਨੇ ਇਸ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਐਡਵੋਕੇਟ ਲਵਨੀਤ ਠਾਕੁਰ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਹੋਈਆਂ ਮੌਤਾਂ, ਵਿਦਿਆਰਥੀਆਂ ਦੇ ਕਤਲਾਂ ਅਤੇ ਵਿਦਿਆਰਥੀਆਂ ਦੇ ਸੱਟਾਂ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਉਪਰਾਲੇ ਕਰਨ ਦੀ ਮੰਗ ਵੀ ਕੀਤੀ ਗਈ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਪ੍ਰਾਈਵੇਟ ਸਕੂਲਾਂ ਮਾਫੀਏ ਦੇ ਦਬਾਓ ਵਿੱਚ ਨਾ ਆਕੇ ਪੀੜਿਤ ਮਾਪਿਆਂ ਅਤੇ ਵਿਦਿਆਰਥੀਆਂ ਦੀ ਮੱਦਦ ਕਰਨ। ਇਸ ਮੌਕੇ ਤੇ ਸਤਨਾਮ ਦਾਊ, ਲਵਨੀਤ ਠਾਕੁਰ, ਰਜੀਵ ਸਿੰਗਲਾ, ਵਿਸ਼ੇਸ਼ ਚੰਦੋਕ, ਤਾਲੀਮ ਅੰਸਾਰੀ, ਰਜੀਵ ਦਿਵਾਨ, ਅਮਿਤ ਸੰਦਲ, ਮਨੀਸ਼ ਸੋਨੀ, ਸੌਰਭ, ਤਲਵਿੰਦਰ ਸਿੰਘ, ਰਾਜਕੁਮਾਰ ਅਤੇ ਜਸਕਰਨ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *