ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਡੇਰੇ ‘ਚ ਜਾਣ ਵਾਲੇ ਆਗੂਆਂ ਦਾ ਕੀਤਾ ਬਾਈਕਾਟ
1 min read
ਖਾਲਸਾ ਦੀਵਾਨ ਸ੍ਰੀ ਗੁਰਦੁਆਰਾ ਸਿੰਘ ਸਭਾ ਵੱਲੋਂ ਗੁਰਦੁਆਰਾ ਸਿੰਘ ਸਭਾ ‘ਚ ਮੀਟਿੰਗ ਕੀਤੀ ਗਈ ਜਿਸ ਵਿੱਚ ਵਰਿੰਦਰ ਸਿੰਘ ਬੱਲਾ ਦੀ ਅਗਵਾਈ ‘ਚ ਸਾਂਝੀਆਂ ਜਥੇਬੰਦੀਆਂ ਨੇ ਫੈਸਲਾ ਲਿਆ। ਇਸ ਦੌਰਾਨ ਤਿੰਨ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਡੇਰਾ ਸੱਚਾ ਸੌਦਾ ਨੂੰ ਜਾਣ ਵਾਲੇ ਸਿਆਸੀ ਆਗੂਆਂ ਦਾ ਬਾਈਕਾਟ ਕੀਤਾ ਜਾਵੇਗਾ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਡੇਰਾ ਸਲਾਬਤਪੁਰਾ ਜਾਣ ਵਾਲੇ ਆਗੂਆਂ ਨਾਲ ਕੋਈ ਵੀ ਸਾਂਝ ਨਹੀਂ ਰੱਖੀ ਜਾਵੇਗੀ।
, ਜਿਸ ਕਾਰਨ ਉਕਤ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਾਲਵੇ ‘ਚ ਡੇਰਾ ਸੱਚਾ ਸੌਦਾ ਦਾ ਕਾਫੀ ਪ੍ਰਭਾਵ ਹੈ। ਇੱਥੋਂ ਦੀਆਂ ਜ਼ਿਆਦਾਤਰ ਸੀਟਾਂ ‘ਤੇ ਉਮੀਦਵਾਰਾਂ ਦੀ ਜਿੱਤ-ਹਾਰ ‘ਚ ਡੇਰਾ ਪ੍ਰੇਮੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਹਾਲਾਂਕਿ ਇਹ ਭੰਡਾਰਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਵਿਚ ਹੋਣ ਕਾਰਨ ਇਕ ਸਾਲ ਬਾਅਦ ਹੀ ਕਰਵਾਇਆ ਗਿਆ ਸੀ।
ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਨੇ ਇਹ ਵੀ ਫੈਸਲਾ ਕੀਤਾ ਕਿ ਡੇਰੇ ‘ਚ ਜਾਣ ਵਾਲੇ ਆਗੂਆਂ ਦੀ ਲਿਖਤੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਨੂੰ ਭੇਜੀ ਜਾਵੇਗੀ। ਇਸ ਦੌਰਾਨ ਵਰਿੰਦਰ ਸਿੰਘ ਬੱਲਾ ਨੇ ਦੱਸਿਆ ਕਿ ਅਕਾਲ ਤਖ਼ਤ ਡੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਹੀਂ ਰੱਖਦਾ। ਪਰ ਇਸ ਦੇ ਬਾਵਜੂਦ ਕਈ ਆਗੂ ਡੇਰੇ ਦੇ ਭੰਡਾਰੇ ‘ਚ ਸ਼ਾਮਲ ਹੋਏ,
ਡੇਰਾ ਸੱਚਾ ਸੌਦਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਡੇਰਾ ਸਲਾਬਤਪੁਰਾ ‘ਚ ਕੀਤਾ ਗਿਆ ਭੰਡਾਰਾ ਕਾਫੀ ਚਰਚਾ ‘ਚ ਬਣਿਆ ਹੋਇਆ ਹੈ। ਇਕ ਦਿਨ ਪਹਿਲਾਂ ਡੇਰੇ ‘ਚ ਭੀੜ ਇਕੱਠੀ ਕਰਨ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤਾਂ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਡੇਰੇ ‘ਚ ਜਾਣ ਵਾਲੇ ਆਗੂਆਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।
