January 31, 2023

Aone Punjabi

Nidar, Nipakh, Nawi Soch

ਸਿੱਧੂ ਨੇ ਨਸ਼ੇ ਤੇ ਬੇਅਦਬੀ ’ਤੇ ਜਾਖੜ ਨੂੰ ਘੇਰਿਆ, ਸਾਬਕਾ ਪ੍ਰਧਾਨ ਦਾ ਜਵਾਬ; ਨੀਅਤ ਕੀ ਖ਼ਰਾਬੀ ਹੈ

1 min read
It's not cricket: Sunil Jakhar after Sidhu quit as Punjab Congress chief,  calls it 'breach of trust' - India News

 ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁਡ਼ ਨਸ਼ੇ ਅਤੇ ਬੇਅਦਬੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਪਰ ਇਸ ਵਾਰ ਉਨ੍ਹਾਂ ਨੇ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਸੁਨੀਲ ਜਾਖਡ਼ ਵੱਲ ਵੀ ਉਂਗਲ ਉਠਾ ਦਿੱਤੀ। ਅੰਮ੍ਰਿਤਸਰ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਸਿੱਧੂ ਨੇ ਕਿਹਾ, ‘ਜੋ ਪਹਿਲਾਂ ਪ੍ਰਧਾਨ ਸਨ, ਅੱਜ-ਕੱਲ੍ਹ ਬਡ਼ੇ ਜ਼ੋਰ-ਸ਼ੋਰ ਨਾਲ ਟਵੀਟ ’ਤੇ ਟਵੀਟ ਪਾ ਰਹੇ ਹਨ। ਉਨ੍ਹਾਂ ਨੇ ਪਹਿਲਾਂ ਕਦੇ ਨਸ਼ੇ ਤੇ ਬੇਅਦਬੀ ਦਾ ਮਾਮਲੇ ਉਠਾਏ? ਉਦੋਂ ਉਹ ਕਿੱਥੇ ਸਨ? ਸਿੱਧੂ ਦਾ ਇਸ਼ਾਰਾ ਇਹ ਸੀ ਕਿ ਕੈਪਟਨ ਦੇ ਸੀਐੱਮ ਰਹਿੰਦਿਆਂ ਜਾਖਡ਼ ਨੇ ਕਦੇ ਟਵੀਟ ਕਰ ਕੇ ਇਨ੍ਹਾਂ ਮੁੱਦਿਆਂ ’ਤੇ ਗੱਲ ਨਹੀਂ ਕੀਤੀ। ਉਧਰ ਜਾਖਡ਼ ਵੀ ਚੁੱਪ ਨਹੀਂ ਬੈਠੇ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ’ਤੇ ਸ਼ਾਇਰੀ ਜ਼ਰੀਏ ਹੀ ਸਿੱਧੂ ਨੂੰ ਕਰਾਬਾ ਜਵਾਬ ਦਿੱਤਾ। ਉਨ੍ਹਾਂ ਨੇ ਸਿੱਧੂ ਦੇ 11 ਸਕਿੰਟ ਦੇ ਵੀਡੀਓ ਦਾ ਇਕ ਅੰਸ਼ ਸ਼ੇਅਰ ਕੀਤਾ। ਇਸ ਦੀ ਪ੍ਰਤੀਕਿਰਿਆ ’ਚ ਉਨ੍ਹਾਂ ਨੇ ਦੋ ਸ਼ਿਅਰ ਲਿਖੇ। ਪਹਿਲਾ ਸ਼ਿਅਰ ਸੀ, ‘ਬੁਤ ਹਮ ਕੋ ਕਹੇ ਕਾਫ਼ਿਰ, ਅਲਾਹ ਕੀ ਮਰਜ਼ੀ ਹੈ,

Sunil Jakhar Targeted Navjot Singh Sidhu Through Tweet - सिद्धू पर भड़के सुनील  जाखड़: ट्वीट कर लिखा- अब तो हद हो चुकी है, इसे रोकना जरूरी - Amar Ujala  Hindi News Live

ਸੂਰਜ ਮੇਂ ਲਗੇ ਧੱਬਾ, ਫ਼ਿਤਰਤ ਕੇ ਕਰਿਸ਼ਮੇਂ ਹੈਂ।’ ਦੂਜੇ ਸ਼ਿਅਰ ਦਾ ਉਨ੍ਹਾਂ ਨੇ ਇਕ ਹੀ ਮਿਸਰਾ ਲਿਖਿਆ, ‘ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ…।’ ਜਾਖਡ਼ ਦਾ ਜਵਾਬ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸਿੱਧੂ ਵੀ ਆਪਣੇ ਭਾਸ਼ਣਾਂ ’ਚ ਸ਼ਿਅਰੋ-ਸ਼ਾਇਰੀ ਦੀ ਕਾਫ਼ੀ ਵਰਤੋਂ ਕਰਦੇ ਹਨ। ਜਾਖਡ਼ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਦਿੱਤਾ। ਜਾਖਡ਼ ਨੇ ਜਿਨ੍ਹਾਂ ਸ਼ਿਅਰਾਂ ਜ਼ਰੀਏ ਜਵਾਬ ਦਿੱਤਾ, ਉਹ ਅਕਬਰ ਇਲਾਹਾਬਾਦੀ ਦੀ ਪ੍ਰਸਿੱਧ ਗ਼ਜ਼ਲ ‘ਹੰਗਾਮਾ ਹੈ ਕਿਉਂ ਬਰਪਾ….’ ਵਿਚੋਂ ਹਨ। ਇਨ੍ਹਾਂ ਨੇ ਇਸ ਦੀਆਂ ਸਤਰਾਂ ਵੀ ਉਪਰ-ਥੱਲੇ ਕਰ ਦਿੱਤੀਆਂ ਤੇ ਜੋ ਗੱਲ ਸਭ ਤੋਂ ਵੱਧ ਚੁੱਭਣ ਵਾਲੀ ਸੀ, ਉਸ ਨੂੰ ਖ਼ਾਲੀ ਛੱਡ ਦਿੱਤਾ। ਦੂਜੇ ਸ਼ਿਅਰ ਦਾ ਜੋ ਮਿਸਰਾ (ਸਤਰ) ਜਾਖਡ਼ ਨੇ ਨਹੀਂ ਲਿਖੀ ਉਹ ਇਸ ਤਰ੍ਹਾਂ ਹੈ, ‘ਤਾਲੀਮ ਕਾ ਸ਼ੋਰ ਐਸਾ, ਤਹਿਜ਼ੀਬ ਕਾ ਗ਼ੁਲ ਇਤਨਾ’। ਉਨ੍ਹਾਂ ਜਾਣ ਬੁਝ ਕੇ ਖ਼ਾਲੀ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਾਖਡ਼ ਨੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਨਵੰਬਰ ਦੇ ਕੇਦਾਰਨਾਥ ਦੀ ਯਾਤਰਾ ’ਤੇ ਜਾਣ ’ਤੇ ਟਵੀਟ ਕਰਕੇ ਤਨਜ਼ ਕੀਤਾ ਸੀ ਕਿ ਮੈਂ ਤਾਂ ਪੀਰ ਮਨਾਵਣ ਚੱਲੀ ਹਾਂ।

congress leader Sunil Jakhar predicted navjot singh sidhu early exit - सच  हुई सुनील जाखड़ की भविष्यवाणी, पहले ही कहा था चुनाव तक भी नहीं टिकेंगे  नवजोत सिद्धू

ਜ਼ਿਕਰਯੋਗ ਹੈ ਕਿ ਜਾਖਡ਼ ਨੂੰ ਮੂੰਹ ’ਤੇ ਗੱਲ ਕਹਿਣ ਵਾਲੇ ਆਗੂ ਦੇ ਰੂਪ ’ਚ ਜਾਣਿਆ ਜਾਂਦਾ ਹੈ। ਉਹ ਕਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤੇ ਕਦੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਤੇ ਕਦੇ ਕੈਪਟਨ ਅਮਰਿੰਦਰ ਸਿੰਘ ਤੇ ਕਦੇ ਸੁਖਬੀਰ ਬਾਦਲ ਨਾਲ ਉਲਝਦੇ ਰਹੇ ਹਨ।

ਪਤਾ ਨਹੀਂ ਸਰਕਾਰ ਨੂੰ ਕਿਸ ਦਾ ਡਰ ਸਤਾ ਰਿਹੈ

ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੇਅਦਬੀ ਤੇ ਨਸ਼ੇ ’ਤੇ ਕਾਰਵਾਈ ਨਾ ਕਰਨ ਲਈ ਕਟਹਿਰੇ ’ਚ ਖਡ਼੍ਹਾ ਕੀਤਾ। ਸਿੱਧੂ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੀ ਸਨ। ਪਰ ਹੁਣ ਸਾਡੇ ਕੋਲ ਦੋ-ਧਾਰੀ ਤਲਵਾਰ ਸੀਐੱਮ ਚੰਨੀ ਤੇ ਗ੍ਰਹਿ ਮੰਤਰੀ ਰੰਧਾਵਾ ਹਨ। ਫਿਰ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਨੂੰ ਕਾਰਵਾਈ ਕਰਨ ’ਚ ਕੀ ਮੁਸ਼ਕਿਲ ਹੈ। ਉਨ੍ਹਾਂ ਨੂੰ ਕਿਸ ਦਾ ਡਰ ਹੈ। ਕੌਣ ਰਿਪੋਰਟ ਪੇਸ਼ ਕਰਨ ਤੋਂ ਰੋਕ ਰਿਹਾ ਹੈ। ਸੀਐੱਮ ਬਦਲਣ ਪਿੱਛੋਂ ਨਵਾਂ ਸੀਐੱਮ ਬਣਨ ਦਾ ਆਧਾਰ ਬੇਅਦਬੀ ਤੇ ਨਸ਼ਾ ਹੀ ਸੀ। ਇਸ ਮਾਮਲੇ ਨੂੰ ਬੇਬਾਕੀ ਨਾਲ ਰੱਖਣਾ ਮੇਰਾ ਫ਼ਰਜ਼ ਵੀ ਹੈ ਤੇ ਧਰਮ ਵੀ ਹੈ। ਹਾਈ ਕੋਰਟ ਤਿੰਨ ਵਾਰ ਨਿਰਦੇਸ਼ ਦੇ ਚੁੱਕੀ ਹੈ। 2021 ’ਚ ਹਾਈ ਕੋਰਟ ਨੇ ਸਾਫ਼ ਕਿਹਾ ਸੀ ਕਿ ਨਸ਼ਾ ਮਾਫ਼ੀਏ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਕਾਰਵਾਈ ਸਿਰਫ਼ ਛੋਟੀਆਂ ਮੱਛੀਆਂ ’ਤੇ ਹੀ ਹੋ ਰਹੀ ਹੈ। 12 ਲੱਖ ਟ੍ਰਾਮਾਡੋਲ ਦੀਆਂ ਗੋਲ਼ੀਆਂ ਫਡ਼ੇ ਜਾਣ ’ਤੇ ਵੀ ਹਾਈ ਕੋਰਟ ਨੇ ਕਿਹਾ ਸੀ ਕਿ ਸਿਆਸੀ ਲੋਕ ਡਰੱਗ ਮਾਫ਼ੀਏ ਨੂੰ ਸਰਪ੍ਰਸਤੀ ਦਿੰਦੇ ਹਨ।

ਕੈਪਟਨ ’ਤੇ ਵੀ ਨਿਸ਼ਾਨਾ

ਕੈਪਟਨ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ, ‘ਉਹ ਤਾਂ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਦੇ ਸਨ ਪਰ ਹਕੀਕਤ ਕੀ ਹੈ ਇਹ ਹਾਈ ਕੋਰਟ ਦੇ ਨਿਰਦੇਸ਼ ਦੱਸ ਰਹੇ ਹਨ। ਸਭ ਤੋਂ ਪਹਿਲਾਂ ਈਡੀ ਨੇ ਨਵੰਬਰ 2017 ’ਚ ਹਾਈ ਕੋਰਟ ਦੇ ਨਿਰਦੇਸ਼ ’ਤੇ ਨਸ਼ੇ ਦੀ ਰਿਪੋਰਟ ਐੱਸਟੀਐੱਫ ਨੂੰ ਸੌਂਪੀ ਸੀ। ਫਰਵਰੀ 2018 ’ਚ ਐੱਸਟੀਐਫ ਦੀ ਰਿਪੋਰਟ ਹਾਈ ਕੋਰਟ ’ਚ ਦਾਇਰ ਕੀਤੀ ਗਈ। ਦੋਵੇਂ ਵਾਰ ਹਾਈ ਕੋਰਟ ਦਾ ਨਿਰਦੇਸ਼ ਸੀ ਕਿ ਕਾਨੂੰਨ ਦੇ ਮੱਦੇਨਜ਼ਰ ਕਾਰਵਾਈ ਕੀਤੀ ਜਾਵੇ। ਬੇਅਦਬੀ ’ਤੇ ਕਾਰਵਾਈ ਕਿਸ ਤਰ੍ਹਾਂ ਹੋ ਸਕਦੀ ਹੈ, ਜਦੋਂ ਮੁੱਖ ਮੁਲਜ਼ਮ ਸੁਮੇਧ ਸੈਣੀ ਨੂੰ ‘ਬਲੈਂਕੇਟ ਬੇਲ’ ਦਿਵਾ ਦਿੱਤੀ ਜਾਵੇ। ਉਨ੍ਹਾਂ ਨੂੰ ‘ਬਲੈਂਕੇਟ ਬੇਲ’ ਮਿਲਿਆਂ ਤਿੰਨ ਮਹੀਨੇ ਹੋ ਗਏ ਹਨ। ਸਰਕਾਰ ਦੀ ਮਨਸ਼ਾ ਕੀ ਹੈ?

नवजोत सिंह सिद्धू बने पंजाब कांग्रेस के नए 'कैप्टन', 4 कार्यकारी अध्यक्षों  की भी नियुक्ति - navjot singh sidhu appointed punjab pradesh congress  president with four working ...

ਜਾਖਡ਼ ਨੇ ਸ਼ਿਅਰ ਜ਼ਰੀਏ ਦਿੱਤਾ ਸਿੱਧੂ ਨੂੰ ਜਵਾਬ

‘ਤਾਲੀਮ ਕਾ ਸ਼ੋਰ ਐਸਾ, ਤਹਿਜ਼ੀਬ ਕਾ ਗ਼ੁਲ ਇਤਨਾ’ ਮਿਸਰਾ ਨਾ ਲਿਖ ਕੇ ਇਸ਼ਾਰਿਆਂ ’ਚ ਸਭ ਕੁਝ ਕਹਿ ਗਏ ਸੁਨੀਲ ਜਾਖਡ਼

ਕਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤੇ ਕਦੇ ਸੁਖਜਿੰਦਰ ਸਿੰਘ ਰੰਧਾਵਾ ਨਾਲ, ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਕਦੇ ਸੁਖਬੀਰ ਸਿੰਘ ਬਾਦਲ ਨਾਲ ਉਲਝਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਸਾਬਕਾ ਪ੍ਰਧਾਨ ਸੁਨੀਲ ਜਾਖਡ਼ ਨਾਲ ਉਲਝ ਗਏ ਹਨ। ਜਾਖਡ਼ ਨੇ ਵੀ ਆਪਣੇ ਟਵਿੱਟਰ ਹੈਂਡਲ ’ਤੇ ਸ਼ਾਇਰੀ ਜ਼ਰੀਏ ਹੀ ਜਵਾਬ ਦਿੱਤਾ ਹੈ। ਨਵਜੋਤ ਸਿੱਧੂ ਵੀ ਆਪਣੇ ਭਾਸ਼ਣਾਂ ’ਚ ਸ਼ਿਅਰੋ-ਸ਼ਾਇਰੀ ਦੀ ਕਾਫ਼ੀ ਵਰਤੋਂ ਕਰਦੇ ਹਨ ਤੇ ਅੱਜ ਜਾਖਡ਼ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ’ਚ ਜਵਾਬ ਦਿੱਤਾ ਹੈ।

ਜਾਖਡ਼ ਨੇ ਸਿੱਧੂ ਦਾ ਇਕ 11 ਸਕਿੰਟਾਂ ਦਾ ਵੀਡੀਓ ਸਾਂਝਾ ਕਰਕੇ ਅਕਬਰ ਇਲਾਹਾਬਾਦੀ ਦੀ ਗ਼ਜ਼ਲ ‘ਹੰਗਾਮਾ ਹੈ ਕਿਉਂ ਬਰਪਾ, ਥੋਡ਼੍ਹੀ ਸੀ ਜੋ ਪੀ ਲੀ ਹੈ’ ’ਚੋਂ ਦੋ ਸ਼ਿਅਰ ਲਏ ਹਨ ਤੇ ਜਵਾਬ ਦੇਣ ਲਈ ਉਨ੍ਹਾਂ ਦੇ ਇਨ੍ਹਾਂ ਦੀਆਂ ਸਤਰਾਂ ਜਿੱਥੇ ਉਪਰ-ਹੇਠਾਂ ਕਰ ਦਿੱਤੀਆਂ ਹਨ ਉੱਥੇ ਜੋ ਗੱਲ ਸਭ ਤੋਂ ਜ਼ਿਆਦਾ ਚੁੱਭਣ ਵਾਲੀ ਸੀ, ਉਸ ਨੂੰ ਖ਼ਾਲੀ ਛੱਡ ਦਿੱਤਾ ਹੈ।

ਸਿੱਧੂ ਆਪਣੇ ਵੀਡੀਓ ’ਚ ਇਹ ਕਹਿੰਦੇ ਦਿਸ ਰਹੇ ਹਨ ਕਿ ਸਾਬਕਾ ਪ੍ਰਧਾਨ ਜੋ ਟਵੀਟ ਕਰਦੇ ਰਹਿੰਦੇ ਹਨ ਨੇ ਕਦੇ ਕੀ ਅਜਿਹੇ ਮੁੱਦੇ ਉਠਾਏ ਹਨ, ਇਸ ਦੇ ਜਵਾਬ ’ਚ ਜਾਖਡ਼ ਨੇ ਅਕਬਰ ਇਲਾਹਾਬਾਦੀ ਦੇ ਸ਼ਿਅਰ ’ਚ ਜਵਾਬ ਦਿੰਦਿਆਂ ਲਿਖਿਆ,

पंजाब कांग्रेस का संकट अभी नहीं हुआ खत्म! अब सुनील जाखड़ ने नवजोत सिंह  सिद्धू की नियुक्ति पर उठाए सवाल | crisis of Punjab Congress is not over yet  Now Sunil Jakhar

ਬੁਤ ਹਮ ਕੋ ਕਹੇ ਕਾਫ਼ਿਰ, ਅਲਾਹ ਕੀ ਮਰਜ਼ੀ ਹੈ,

ਸੂਰਜ ਮੇਂ ਲਗੇ ਧੱਬਾ, ਫ਼ਿਤਰਤ ਕੇ ਕਰਿਸ਼ਮੇਂ ਹੈਂ।’

‘—————–

ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ।’

ਇਸ ਸ਼ਿਅਰ ਦਾ ਇਕ ਮਿਸਰਾ ‘ਤਾਲੀਮ ਕਾ ਸ਼ੋਰ ਐਸਾ, ਤਹਿਜ਼ੀਬ ਕਾ ਗ਼ੁਲ ਇਤਨਾ’ ਨੂੰ ਜਾਖਡ਼ ਨੇ ਜਾਣ ਬੁਝ ਕੇ ਖ਼ਾਲੀ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਾਖਡ਼ ਨੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਨਵੰਬਰ ਦੇ ਕੇਦਾਰਨਾਥ ਦੀ ਯਾਤਰਾ ’ਤੇ ਜਾਣ ’ਤੇ ਟਵੀਟ ਕਰਕੇ ਤਨਜ਼ ਕੀਤਾ ਸੀ ਕਿ ਮੈਂ ਤਾਂ ਪੀਰ ਮਨਾਵਣ ਚੱਲੀ ਹਾਂ।

Leave a Reply

Your email address will not be published. Required fields are marked *