ਸੀਐੱਮ ਚੰਨੀ ਅੱਜ ਦਿਖਾਉਣਗੇ ਨਵੀਆਂ ਬੱਸਾਂ ਨੂੰ ਝੰਡੀ
1 min read
ਆਖ਼ਰਕਾਰ ਬੁੱਧਵਾਰ ਤੋਂ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਬੱਸਾਂ ਯਾਤਰੀਆਂ ਲਈ ਮੁਹੱਈਆ ਹੋ ਜਾਣਗੀਆਂ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਏਅਰਪੋਰਟ ਰੋਡ, ਮੋਹਾਲੀ ਤੋਂ ਨਵੀਆਂ ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਮੌਜ਼ੂਦਾ ਸਮੇਂ ’ਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਕੁਲ 60 ਬੱਸਾਂ ਚੰਡੀਗਡ਼੍ਹ ਪਹੁੰਚ ਚੱੁਕੀਆਂ ਹਨ, ਜਿਨ੍ਹਾਂ ਨੂੰੂ ਬੁੱਧਵਾਰ ਨੂੰ ਰਵਾਨਾ ਕੀਤਾ ਜਾਣਾ ਹੈ।
ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ’ਚ ਕੁਲ 845 ਨਵੀਆਂ ਬੱਸਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਟਾਟਾ ਕੰਪਨੀ ਤੋਂ ਖ਼ਰੀਦੀਆਂ ਗਈਆਂ ਇਨ੍ਹਾਂ ਚੈਸਿਜ ਦੀਆਂ ਬੱਸ ਬਾਡੀਆਂ ਫੇਬ੍ਰਿਕੇਸ਼ਨ ਰਾਜਸਥਾਨ ਦੇ ਜੈਪੁਰ ਤੋਂ ਕਰਵਾਈ ਜਾ ਰਹੀ ਹੈ ਪੰਜਾਬ ਰੋਡਵੇਜ਼ ਦੇ ਬੇਡ਼ੇ ’ਚ ਕੁਲ 587 ਨਵੀਆਂ ਬੱਸਾਂ ਸ਼ਾਮਿਲ ਹੋਣਗੀਆਂ ਜਦਕਿ ਹੋਰ ਪੀਆਰਟੀਸੀ ਨੂੰ ਮਿਲਣਗੀਆਂ।
ਪੰਜਾਬ ਰੋਡਵੇਜ਼ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਮੁਕਤਸਰ ਤੋਂ ਇਲਾਵਾ ਰੋਡਵੇਜ਼ ਦੇ ਕੁਝ ਹੋਰ ਡਿੱਪੂਆਂ ਨੂੰ ਵੀ ਨਵੀਂ ਬੱਸਾਂ ਭੇਜੀਆਂ ਜਾ ਰਹੀਆਂ ਹਨ। ਬੱਸ ਬਾਡੀ ਫੇਬ੍ਰਿਕੇਸ਼ਨ ਤੋਂ ਬਾਅਦ ਜੈਪੁਰ ਤੋਂ ਲਗਾਤਾਰ ਬੱਸਾਂ ਚੰਡੀਗਡ਼੍ਹ ਪਹੁੰਚ ਰਹੀਆਂ ਹਨ ਜਿਨ੍ਹਾਂ ਨੂੰ ਡਿੱਪੂ ਅਲਾਟ ਕੀਤੇ ਜਾ ਰਹੇ ਹਨ। ਇਸ ਸਮੇਂ ਪੰਜਾਬ ’ਚ ਪੰਜਾਬ ਰੋਡਵੇਜ਼ ਦੇ 18 ਜਦਕਿ ਪੀਆਰਟੀਸੀ ਦੇ 11 ਡਿੱਪੂ ਹਨ। ਇਨ੍ਹਾਂ ਸਾਰਿਆਂ ਨੂੰ ਹੀ ਨਵੀਆਂ ਬੱਸਾਂ ਅਲਾਟ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਡਿੱਪੂ ਪੱਧਰ ’ਤੇ ਵੀ ਨਵੀਆਂ ਬੱਸਾਂ ਚਲਾਉਣ ਨੂੰ ਲੈ ਕੇ ਤਿਆਰੀਆਂ ਜੋਰਾ-ਸ਼ੋਰਾਂ ਨਾਲ ਜਾਰੀ ਹਨ। ਬੱਸਾਂ ਦੀ ਗਿਣਤੀ ਮੁਤਾਬਕ ਡਰਾਈਵਰ ਅਤੇ ਕੰਡਕਟਰ ਦੀ ਵਿਵਸਥਾ ਕੀਤੀ ਜਾ ਰਹੀ ਹੈ।
