ਸੀ.ਬੀ.ਐੱਸ. ਈ. ਨੇ ਟਰਮ-ਵਨ ਦੇ ਪੇਪਰਾ ਸਬੰਧੀ ਜਾਰੀ ਕੀਤੇ ਜਾਣਗੇ ਪੱਤਰ , 9 ਨਵੰਬਰ ਨੂੰ ਅਪਲੋਡ ਹੋਣਗੇ ਰੋਲ ਨੰਬਰ, ਡੇਢ ਘੰਟੇ ਦਾ ਹੋਵੇਗਾ ਪੇਪਰ
1 min read
ਕੇਂਦਰੀ ਮਾਧਮਿਕ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ 10ਵੀਂ ਤੇ 12ਵੀਂ ਦੀ ਟਰਮ-ਵਨ ਪੀਖ੍ਰਿਆਵਾਂ ਸਬੰਧੀ ਦਿਸ਼ਾ -ਨਿਰਦੇਸ਼ ਜਾਰੀ ਕੀਤੇ ਹਨ। ਨਵੰਬਰ-ਦਸੰਬਰ ‘ਚ ਹੋਣ ਵਾਲੀ ਪ੍ਰੀਖਿਆ ਲਈ ਬੋਰਡ 9 ਨਵੰਬਰ ਨੂੰ ਬੱਚਿਆ ਦੇ ਰੋਲ ਨੰਬਰ ਅਪਲੋਡ ਕਰੇਗਾ। 12ਵੀਂ ਦੀਆਂ ਪ੍ਰੀਖਿਆਵਾਂ 114 ਤੇ 10ਵੀਂ ਦੀਆਂ 75 ਵਿਿਸ਼ਆਂ ਵਿਚ ਹੋਣਗੀਆਂ ਜੋ 45 ਤੋਂ 50 ਦਿਨਾਂ ਤਕ ਚੱਲਣਗੀਆਂ। ਸੀਬੀਐੱਸਈ 16 ਨਵੰਬਰ ਤੋਂ 12ਵੀਂ ਤੇ 17 ਤੋਂ 10ਵੀਂ ਜਮਾਤ ਦੀ ਪ੍ਰੀਖਿਆ ਕਰਵਾਏਗਾ। ਪ੍ਰੀਖਿਆ ਲੈਣ ਤੋਂ ਬਾਅਦ ਸਕੂਲਾਂ ਨੂੰ ਉਸੇ ਦਿਨ ਕਾਪੀ ਚੈੱਕ ਕਰ ਕੇ ਬੱਚਿਆਂ ਦੇ ਅੰਕ ਅਪਲੋਡ ਕਰਨੇ ਪੈਣਗੇ।
ਉੱਥੇ ਹੀ ਦੂਸਰੀ ਟਰਮ ਮਾਰਚ-ਅਪ੍ਰੈਲ 2022 ‘ਚ ਹੋਣੀ ਹੈ। ਦੋਵਾਂ ਟਰਮ ਦੀਆਂ ਪ੍ਰੀਖਿਆਵਾਂ ‘ਚ 50-50 ਫ਼ੀਸਦ ਸਿਲੇਬਸ ‘ਚੋਂ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਨਤੀਜਾ ਦੋਵਾਂ ਪ੍ਰੀਖਿਆਵਾਂ ਦੇ ਅੰਕਾਂ ਨੂੰ ਮਿਲਾ ਕੇ ਜਾਰੀ ਕੀਤਾ ਜਾਵੇਗਾ। ਕੋਰੋਨਾ ਇਨਫੈਕਸ਼ਨ ਦੀ ਵਜ੍ਹਾ ਨਾਲ ਇਸ ਵਾਰ ਸੀਬੀਐੱਸਈ ਵੱਲੋਂ ਪ੍ਰੀਖਆਿਵਾਂ ‘ਚ ਇਹ ਬਦਲਾਅ ਕੀਤੇ ਗਏ ਹਨ। ਟਰਮ-ਵਨ ਦੀ ਪ੍ਰੀਖਿਆ 90 ਮਿੰਟ ਦੋ ਹੋਵੇਗੀ ਜੋ ਮਲਟੀਪਲ-ਚੁਆਇਸ ਸਵਾਲਾਂ ‘ਤੇ ਆਧਾਰਤ ਹੋਵੇਗੀ। ਇਸ ਦੌਰਾਨ ਬੱਚਿਆਂ ਨੂੰ ਆਪਣੇ ਉੱਤਰ ਨੂੰ ਓਐੱਮਆਰ ਸ਼ੀਟ ‘ਤੇ ਭਰਨਾ ਪਵੇਗਾ। ਉੱਥੇ ਹੀ ਟਰਮ-2 ਦੀ ਪ੍ਰੀਖਿਆ 2 ਘੰਟੇ ਦੀ ਹੋਵੇਗੀ। ਟਰਮ-ਟੂ ‘ਚ ਛੋਟੇ ਤੇ ਵੱਡੇ ਦੋਵਾਂ ਤਰ੍ਹਾਂ ਦੇ ਸਵਾਲ ਹੋ ਸਕਦੇ ਹਨ।
