ਸੁਖਬੀਰ ਬਾਦਲ ਦੀ ਅਗਵਾਈ ਹੇਠ 12 ਵਜੇ ਮੰਥਨ ਮੀਟਿੰਗ ਹੋਏਗੀ।
1 min read
ਸੁਖਬੀਰ ਬਾਦਲ ਦੀ ਅਗਵਾਈ ਹੇਠ 12 ਵਜੇ ਮੰਥਨ ਮੀਟਿੰਗ ਹੋਏਗੀ।ਇਹ ਮੀਟਿੰਗ ਮੁਹਾਲੀ ਵਿੱਚ ਕਰਵਾਈ ਜਾ ਰਹੀ ਹੈ।ਹਾਰ ਨੂੰ ਲੈ ਕੇ ਇਹ ਮੀਟਿੰਗ ਰੱਖੀ ਗਈ । ਇਸ ਤੋ ਪਹਿਲਾ ਕੋਰ ਕਮੇਟੀ ਦੀ ਬੈਠਕ ਹੋਈ ਸੀ।ਕੋਰ ਕਮੇਟੀ ਦੀ ਬੈਠਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ੳੱਤੇ ਭਰੋਸਾ ਜਤਾਇਆ ਗਿਆ ਸੀ। ਜਿਸ ਦੇ ਦੌਰਾਨ ਅੱਜ ਫਿਰ ਤੋ ਅਕਾਲੀ ਦਲ ਨੇ ਬੈਠਕ ਬੁਲਾਈ ਹੈ।ਅਕਾਲੀ ਦਲ ਦੇ ਹਿੱਸੇ ਪੰਜਾਬ ਵਿਧਾਨ ਸਭਾ ਚੋਣਾ ਚ 3 ਸੀਟਾਂ ਆਇਆ ਹਨ। ਕੋਰ ਕਮੇਟੀ ਦੀ ਬੈਠਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਅਣਥੱਕ ਕੋਸ਼ਿਸ਼ ਕੀਤੀ।ਤੇ ਮੰਥਨ ਕੱਲ੍ਹ ਵੀ ਹੋਇਆ ਸੀ ਤੇ ਮੰਥਨ ਅੱਜ ਵੀ ਹੋ ਰਿਹਾ ਹੈ।ਅਕਾਲੀ ਦਲ ਦੇ ਵੱਲੋ ਅੱਜ ਸੀਨੀਅਰ ਆਗੂਆ ਤੇ ਉਮੀਦਵਾਰਾ ਨਾਲ ਮੀਟਿੰਗ ਹੋ ਰਹੀ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਭਰੋਸਾ ਪ੍ਰਗਟਾਇਆ ਕਿ ਪਾਰਟੀ ਚੰਗੇ ਉਛਾਲ ਨਾਲ ਵਾਪਸ ਪਰਤੇਗੀ। ਬਾਦਲ ਨੇ ਕਿਹਾ ਕਿ ਪਹਿਲਾਂ ਵੀ ਪਾਰਟੀ ਵਿੱਚ ਕਈ ਵਾਰ ਮੁਸੀਬਤਾਂ ਆਈਆਂ। ਸਿਆਸਤ ਵਿੱਚ ਤੂਫਾਨ ਆਉਂਦੇ ਰਹਿੰਦੇ ਹਨ ਤੇ ਹਾਰ ਜਿੱਤ ਵੀ ਚਲਦੀ ਰਹਿੰਦੀ ਹੈ।ਕਿ 2017 ਵਿਚ 102 ਸਾਲ ਪੁਰਾਣੀ ਪਾਰਟੀ ਮਹਿਜ਼ 15 ਸੀਟਾਂ ‘ਤੇ ਸਿਮਟ ਗਈ ਅਤੇ 2022 ਵਿਚ ਸਿਰਫ਼ 3 ਸੀਟਾਂ ਨਾਲ ਹੀ ਅਕਾਲੀ ਦਲ ਨੂੰ ਸਬਰ ਕਰਨਾ ਪਿਆ।
