January 31, 2023

Aone Punjabi

Nidar, Nipakh, Nawi Soch

ਸੁਖਬੀਰ ਬਾਦਲ ਵੱਲੋਂ 2022 ਚੋਣਾਂ ਲਈ ਅਕਾਲੀ ਦਲ ਦੇ ਇਕ ਹੋਰ ਉਮੀਦਵਾਰ ਦਾ ਐਲਾਨ

1 min read

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਹੋਰ ਉਮੀਦਵਾਰ ਦਾ ਐਲਾਨ ਕੀਤਾ ਹੈ। ਬਾਦਲ ਨੇ ਆਰਡੀ ਸ਼ਰਮਾ ਨੂੰ ਲੁਧਿਆਣਾ ਉੱਤਰੀ ਸੀਟ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਆਰਡੀ ਸ਼ਰਮਾ ਲੁਧਿਆਣਾ ਤੋਂ ਤਿੰਨ ਵਾਰ ਕੌਂਸਲਰ ਰਹੇ ਤੇ ਪਿਛਲੀ ਵਾਰ ਲੁਧਿਆਣਾ ਨਗਰ ਨਿਗਮ ਦੇ ਡਿਪਟੀ ਮੇਅਰ ਵੀ ਰਹੇ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਨਾਲ 2 ਸੀਟਾਂ ‘ਚ ਬਦਲਾਅ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਗ ਚੀਮਾ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਐੱਸਪੀ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੋ ਸੀਟਾਂ ‘ਤੇ ਆਪਸ ‘ਚ ਉਮੀਦਵਾਰਾਂ ਦੀ ਅਦਲਾ-ਬਦਲੀ ਕੀਤੀ ਹੈ। ਹੁਣ ਲੁਧਿਆਣਾ ਉੱਤਰੀ ਤੇ ਮੋਹਾਲੀ ਤੋਂ ਅਕਾਲੀ ਦਲ ਤੇ ਰਾਇਕੋਟ ਤੇ ਦੀਨਾਗਰ ਤੋਂ ਬੀਐੱਸਪੀ ਆਪਣੇ ਉਮੀਦਵਾਰ ਉਤਾਰੇਗੀ

Leave a Reply

Your email address will not be published. Required fields are marked *