July 5, 2022

Aone Punjabi

Nidar, Nipakh, Nawi Soch

ਸੁਖਬੀਰ ਸਿੰਘ ਬਾਦਲ ਨੇ ਦਿੱਤੇ ਬਿਆਨ

1 min read

ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਹਾਰ ਮਨਜ਼ੂਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਅਵਾਜ਼ ਰੱਬ ਦੀ ਅਵਾਜ਼ ਹੈ।ਅਸੀ ਆਪਣੀਆ ਕਮੀਆ ਨੂੰ ਦੂਰ ਕਰਾਗੇ।ਉਨਾ ਇਹ ਵੀ ਕਿਹਾ ਕਿ ਹਾਰਨ ਤੋ ਬਾਅਦ ਸਾਡੇ ਹੌਸਲੇ ਬੁਲੰਦ ਹਨ।ਪੰਜਾਬ ਦੇ ਮਸਲਾ ਤੇ ਸਰਕਾਰ ਨੂੰ ਅਸੀ ਮੰਥਨ ਕਰਾਗੇ ਤੇ ਸੋਮਵਾਰ ਨੂੰ ਮੀਟਿੰਗ ਹੈ । ਸ਼ੋਮਣੀ ਅਕਾਲੀ ਦਲ ਨੂੰ ਇਸ ਚੋਣ ਨਤੀਜੇ ਚ 3 ਸੀਟਾ ਮਿਲੀਆ ਜਦ ਕਿ 1 ਭਸਪਾ ਦੀ ਹੈ।ਇੱਕ ਬਹੁਤ ਵੱਡੀ ਜਿੰਮੇਵਾਰੀ ਆਮ ਪਾਰਟੀ ਨੂੰ ਦਿੱਤੀ ਗਈ ਹੈ।ਉਨ੍ਹਾਂ ਅਕਾਲ਼ੀ ਦਲ ਲੀਡਰਾ ਦਾ ਧੰਨਵਾਦ ਕਰਿਆ ਜਿੰਨ੍ਹਾਂ ਦਿਨ ਰਾਤ ਇੱਕ ਕਰਕੇ ਚੋਣਾ ਚ ਹਿੱਸਾ ਲਿਆ।ਅਸੀ ਪੂਰੀ ਤਰ੍ਹਾ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਾਗੇ।

 ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸੋਮਵਾਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ‘ਚ ਆਗੂਆਂ, ਸਾਰੇ ਉਮੀਦਵਾਰਾਂ ਤੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਜਿਸ ‘ਚ ਹਾਰ ਦਾ ਮੰਥਨ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਚੋਣ ਨਤੀਜਿਆਂ ਤੋਂ ਬਾਅਦ ਉਹ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ।

ਅਕਾਲੀ ਦਲ ਦੀ ਫ਼ੌਜ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬੇਸ਼ੱਕ ਉਹ ਇਸ ਵਾਰ ਹਾਰ ਗਏ ਹਨ ਪਰ ਕੋਈ ਗੱਲ ਨਹੀਂ ਇਹ ਫੌਜ ਭਵਿੱਖ ‘ਚ ਫਤਹਿ ਵੀ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ‘ਚ ‘ਆਪ’ ਦੀ ਹਨੇਰੀ ਆਈ ਹੈ, ਜਿਸ ਦਾ ਖਮਿਆਜ਼ਾ ਸਾਰੀਆਂ ਪਾਰਟੀਆਂ ਨੂੰ ਝੱਲਣਾ ਪਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਆਸਤ ਜਿੱਤ-ਹਾਰ ‘ਤੇ ਨਿਰਭਰ ਨਹੀਂ ਹੈ। ਉਹ 16 ਸਾਲ ਜੇਲ੍ਹ ‘ਚ ਬਿਤਾ ਚੁੱਕੇ ਹਨ। ਬਾਦਲ ਇੱਕ ਨਿਰਸਵਾਰਥ ਆਗੂ ਹੈ। ਇੱਕ ਸਵਾਲ ਦੇ ਜਵਾਬ ‘ਚ ਕਿ ਕੀ ਉਹਨਾਂ ਨੂੰ ਹੌਟ ਸੀਟਾਂ ‘ਚ ਅਜਿਹੇ ਨਤੀਜੇ ਦੀ ਉਮੀਦ ਸੀ, ਉਸਨੇ ਕਿਹਾ ਕਿ ਜੰਗ ‘ਚ ਕੁਝ ਵੀ ਸਮਭਵ ਹੈ। ਕਿਉਂਕਿ ਇੱਥੇ ਕੋਈ ਕਮੀ ਨਹੀਂ ਸੀ ਤੇ ਸਾਰੇ ਵਰਕਰਾਂ ਦੇ ਹੌਸਲੇ ਬੁਲੰਦ ਸਨ। ਉਨ੍ਹਾਂ ਕਿਹਾ ਕਿ ਹਾਰਨ ਦਾ ਮਤਲਬ ਇਹ ਨਹੀਂ ਕਿ ਉਹ ਘਰ ਬੈਠ ਜਾਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲੇ- ਪੰਜਾਬ 'ਚ ਆਪ ਦਾ ਤੂਫਾਨ ਸੀ,  ਜਿਸ ਦਾ ਸਭ ਨੂੰ ਹੋਇਆ ਨੁਕਸਾਨ

Leave a Reply

Your email address will not be published. Required fields are marked *