ਸੁਨਿਆਰੇ ਦੇ ਘਰ ਲੱਖਾ ਰੁਪਏ ਲੁੱਟ ਲੈ ਗਏ ਲੁਟੇਰੇ ਇੱਕ ਬਜ਼ੁਰਗ ਔਰਤ ਨੂੰ ਬਣਾਇਆ ਹਥਿਆਰ
1 min read
ਮੋਗਾ ਸ਼ਹਿਰ ਚ ਹੋਇਆ ਇੱਕ ਲੁਟੇਰਿਆ ਵੱਲੋ ਹਾਦਸਾ ਇੱਕ ਬਜ਼ੁਰਗ ਔਰਤ ਨੂੰ ਬੰਧੀ ਬਣਾ ਕੇ ਲੁਟੇਰਿਆ ਲੱਖਾਂ ਰੁਪਏ ਲੁੱਟ ਲਏ ਹਨ।ਤੇ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ।ਤੇ ਮੌਕੇ ਤੇ ਪੁਲਿਸ ਨੂੰ ਇਸ ਘਟਨਾ ਬਾਰੇ ਦੱਸਿਆ ਗਿਆ। ਪਿਛਲੇ ਕੁਝ ਦਿਨ ਪਹਿਲਾ ਇਹੀ ਲੁਟੇਰੇ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਔਰਤ ਦੇ ਕੰਨਾ ਚੋ ਵਾਲੀਆ ਉਤਾਰ ਕੇ ਲੈ ਗਏ ਸੀ।ਤੇ ਦੂਸਰੇ ਪਾਸੇ ਇੱਕ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਇਨ੍ਹਾਂ ਵੱਲੋ ਲੱਖਾਂ ਰੁਪਏ ਲੁਟੇ ਗਏ ਹਨ
ਇੱਕ ਲੁਟੇਰੇ ਨੇ ਸਾਹਮਣੇ ਵਾਲੇ ਘਰ ਬਾਰੇ ਕੁਝ ਪੁੱਛ ਪੜਤਾਲ ਕੀਤੀ। ਜਦੋਂ ਔਰਤ ਨੇ ਮਨ੍ਹਾ ਕੀਤਾ ਤਾਂ ਪਾਣੀ ਪੀਣ ਦੇ ਬਹਾਨੇ ਉਹ ਘਰ ਅੰਦਰ ਵੜ ਗਏ। ਘਰ ਦੇ ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਔਰਤ ਨੂੰ ਰਿਵਾਰਵਲ ਦਿਖਾ ਕੇ ਇਕ ਕਮਰੇ ਵਿਚ ਲੈ ਗਏ ਅਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਬਾਅਦ ‘ਚ ਸੇਫ ਦੀ ਚਾਬੀ ਲੈ ਕੇ ਨਾਲ ਵਾਲੇ ਕਮਰੇ ‘ਚੋਂ ਸੇਫ ‘ਚ ਮੌਜੂਦ ਸਾਰੇ ਗਹਿਣੇ ਲੈ ਗਏ। ਲੁਟੇਰਿਆਂ ਨੇ ਔਰਤ ਵੱਲੋਂ ਪਹਿਨੇ ਗਹਿਣਿਆਂ ਨੂੰ ਹੱਥ ਨਹੀਂ ਲਾਇਆ।ਸੂਚਨਾ ਮਿਲਣ ’ਤੇ ਥਾਣਾ ਸਾਊਥ ਸਿਟੀ ਦੇ ਐਸਐਚਓ ਲਕਸ਼ਮਣ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਫਿਲਹਾਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮੀਡੀਆ ਨਾਲ ਮਿਲਣ ਨਹੀਂ ਦੇ ਰਹੀ ਹੈ। ਐੱਸਐੱਚਓ ਲਕਸ਼ਮਣ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
