ਸੁਲਤਾਨ ਸਲਮਾਨ ਖਾਨ ਆਪਣੇ ਵੱਖਰੇ ਸਵੈਗ ਅਤੇ ਫਿਟਨੈੱਸ ਕਾਰਨ ਕਾਫੀ ਚਰਚਾ ‘ਚ ਰਹਿੰਦੇ
1 min read

ਹੁਣ ਖ਼ਬਰ ਆ ਰਹੀ ਹੈ ਕਿ ਸਲਮਾਨ ਖਾਨ ਜਲਦ ਹੀ ਆਪਣੀ ਆਉਣ ਵਾਲੀ ਫਿਲਮ ਟਾਈਗਰ-3 ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਸਲਮਾਨ ਖਾਨ ਆਉਣ ਵਾਲੇ ਸ਼ਨੀਵਾਰ ਤੋਂ ਆਪਣੀ ਫਿਲਮ ਟਾਈਗਰ-3 ਦੀ ਸ਼ੂਟਿੰਗ ਸ਼ੁਰੂ ਕਰਨਗੇ। ਰਿਪੋਰਟ ‘ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਾਈਗਰ-3 ‘ਚ ਸਲਮਾਨ ਨਾਲ ਮੁੱਖ ਭੂਮਿਕਾ ਨਿਭਾਉਣ ਵਾਲੀ ਕੈਟਰੀਨਾ ਕੈਫ 14 ਫਰਵਰੀ ਤੋਂ ਨਵੀਂ ਦਿੱਲੀ ‘ਚ ਫਿਲਮ ਦੇ ਫਾਈਨਲ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰੇਗੀ, ਜਿੱਥੇ ਉਹ ਕਰੀਬ 10-12 ਦਿਨ ਸ਼ੂਟਿੰਗ ਕਰੇਗੀ। ਇਸ ਦੇ ਨਾਲ ਹੀ, ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਭਰ ‘ਚ ਮਹਾਮਾਰੀ ਦੇ ਕਾਰਨ ਫਿਲਮ ਦੇ ਸੈੱਟਾਂ ‘ਤੇ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ
