January 16, 2022

Aone Punjabi

Nidar, Nipakh, Nawi Soch

ਸੂਬੇ ਚ ਮਹਾਮਾਰੀ ਫੈਲੀ ਹੈ ਤੇ ਕੈਪਟਨ ਆਪਣੀ ਕੁਰਸੀ ਬਚਾਉਣ ਵਿਚ ਰੁੱਝੇ ਹਨ: ਬੀਜੇਪੀ

1 min read

ਪੰਜਾਬ ਭਾਜਪਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਾਰਟੀ ਅੰਦਰ ਉਨ੍ਹਾਂ ਦੀ ਤੇਜ਼ੀ ਨਾਲ ਕਮਜ਼ੋਰ ਹੋ ਰਹੀ ਸਥਿਤੀ ਕਾਰਨ ਸੂਬੇ ਵਿੱਚ ਬੇਲਗਾਮ ਹੋ ਰਹੇ ਪ੍ਰਸ਼ਾਸਨ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਸਵਾਲ ਕੀਤਾ ਕਿ ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਹਰ ਰੋਜ਼ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ‘ਤੇ ਸਵਾਲ ਚੁੱਕਦੇ ਹਨ, ਤਾਂ ਫਿਰ ਮੁੱਖ ਮੰਤਰੀ ਇੰਨੇ ਬੇਵੱਸ ਕਿਉਂ ਹਨ?ਕਾਂਗਰਸ ਹਾਈਕਮਾਨ ਨੇ ਚੁੱਪ ਕਿਉਂ ਸਾਧ ਰੱਖੀ ਹੈ? ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਈ ਕੈਬਨਿਟ ਮੰਤਰੀਆਂ ਨੇ ਵੀ ਮੁੱਖ ਮੰਤਰੀ ਖਿਲਾਫ ਕਈ ਵਾਰ ਖੁਲਾਸੇ ਕੀਤੇ ਹਨ ਅਤੇ ਉਹ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ‘ਤੇ ਦੋਸ਼ ਲਗਾਉਂਦੇ ਰਹੇ ਹਨ। ਸ਼ਰਮਾ ਨੇ ਕਿਹਾ ਕਿ

ਸੂਬੇ 'ਚ ਮਹਾਮਾਰੀ ਫੈਲੀ ਹੈ ਤੇ ਕੈਪਟਨ ਆਪਣੀ ਕੁਰਸੀ ਬਚਾਉਣ ਵਿਚ ਰੁੱਝੇ ਹਨ: ਬੀਜੇਪੀ 

ਕਾਂਗਰਸ ਪਾਰਟੀ ਦੇ ਨੇਤਾਵਾਂ ਦੀਆਂ ਅਜਿਹੀਆਂ ਸਾਰੀਆਂ ਮਹੱਤਵਪੂਰਣ ਟਿਪਣੀਆਂ ਬਿਨਾਂ ਕਿਸੇ ਅਨੁਸ਼ਾਸ਼ਨਿਕ ਕਾਰਵਾਈ ਦੇ ਡਰ ਤੋਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕਾਂਗਰਸ ਹਾਈਕਮਾਨ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ।ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਜਦੋਂ ਇੱਕ ਭਿਆਨਕ ਮਹਾਂਮਾਰੀ ਨੇ ਪੰਜਾਬ ਨੂੰ ਘੇਰ ਲਿਆ ਹੈ, ਇੱਕ ਕਮਜ਼ੋਰ ਮੁੱਖ ਮੰਤਰੀ ਸੂਬੇ ਲਈ ਬਹੁਤ ਵਿਨਾਸ਼ਕਾਰੀ ਸਿੱਧ ਹੋਵੇਗਾ। ਸ਼ਰਮਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਅਮਰਿੰਦਰ ਆਪਣੇ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣ ਅਤੇ ਆਪਣੇ ਮਹਿਲ ਵਾਪਸ ਚਲੇ ਜਾਣ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਅਤੇ ਅਸੁਰੱਖਿਅਤ ਮੁੱਖ ਮੰਤਰੀ ਸੂਬੇ ਨੂੰ ਗੰਭੀਰ ਸੰਕਟ ਵਿੱਚ ਪਾ ਦੇਵੇਗਾ, ਇਸ ਲਈ ਭਾਜਪਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਸੂਬੇ ਦੇ ਹਿੱਤ ਵਿੱਚ ਤੁਰੰਤ ਅਸਤੀਫ਼ੇ ਦੀ ਮੰਗ ਕਰਦੀ ਹੈ, ਜਿਥੇ ਕੋਵਿਡ -19 ਮਹਾਂਮਾਰੀ ਕਾਰਨ ਲੋਕ ਪਹਿਲਾਂ ਹੀ ਬਹੁਤ ਦਹਿਸ਼ਤ ਵਿੱਚ ਹਨ।

Leave a Reply

Your email address will not be published. Required fields are marked *