January 27, 2023

Aone Punjabi

Nidar, Nipakh, Nawi Soch

ਸੋਨੂੰ ਸੂਦ ਦਾ ਚੋਣ ਲੜਨ ਤੋਂ ਇਨਕਾਰ, ਬੋਲੇ- ਭੈਣ ਹੀ ਆਵੇਗੀ ਸਿਆਸਤ ‘ਚ, ਡੇਂਗੂ ਪੀੜਤ ਨੂੰ 5,000 ਰੁਪਏ ਦੇਣ ਦਾ ਐਲਾਨ

1 min read

ਮੋਗਾ ਵਿਖੇ ਅਦਾਕਾਰ ਸੋਨੂੰ ਸੂਦ ਦੀ ਪ੍ਰੈੱਸ ਕਾਨਫੰਰਸ ਸ਼ੁਰੂ ਹੋ ਗਈ ਹੈ। ਦੱਖਣੀ ਫਿਲਮਾਂ ਦੇ ਅਭਿਨੇਤਾ ਸੋਨੂੰ ਸੂਦ ਨੇ ਖੁਦ ਕਿਸੇ ਵੀ ਪਾਰਟੀ ਲਈ ਚੋਣ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੀ ਭੈਣ ਮਾਲਵਿਕਾ ਸੂਦ ਨੂੰ ਇਸ ਖੇਤਰ ‘ਚ ਉਤਾਰਨ ਦਾ ਸੰਕੇਤ ਦਿੰਦਿਆਂ ਲੋਕ ਸੇਵਾ ‘ਚ ਹੋਰ ਗਤੀਵਿਧੀਆਂ ਨੂੰ ਤੇਜ ਕਰਨ ਲਈ ਕਿਹਾ ਹੈ। ਸੋਨੂੰ ਸੂਦ ਅੱਜ ਮੋਗਾ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਭਾਵੇਂ ਅਸਿੱਧੇ ਰੂਪ ਵਿਚ ਚੰਨੀ ਨੂੰ ਕੇਜਰੀਵਾਲ ਤੋਂ ਬਿਹਤਰ ਦੱਸਿਆ ਹੈ ਪਰ ਕਿਹੜੀ ਪਾਰਟੀ ਤੋਂ ਮਾਲਵਿਕਾ ਸੂਦ ਚੋਣ ਲੜੇਗੀ ਤੇ ਸਿੱਧੇ ਤੌਰ ‘ਤੇ ਸਪੱਸ਼ਟ ਨਹੀਂ ਕੀਤਾ। ਡੇਂਗੂ ਨਾਲ ਪੀੜਤ ਵਿਆਕਤੀ ਨੂੰ ਸੋਨੂੰ ਸੂਦ ਨੇ 5 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ।ਦਰਅਸਲ ਪਹਿਲਾਂ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਕਿਆਫ਼ੇ ਲਾਏ ਜਾ ਰਹੇ ਸਨ ਪਰ ਦੋ ਦਿਨ ਪਹਿਲਾਂ ਅਚਾਨਕ ਚੰਡੀਗੜ੍ਹ ‘ਚ ਸੀਐੱਮ ਚੰਨੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਭ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ। ਇਸ ਕਰਕੇ ਉਨ੍ਹਾਂ ਦੇ ਕਾਂਗਰਸ ‘ਚ ਜਾਣ ਦੇ ਕਿਆਫ਼ੇ ਲਾਏ ਜਾਣ ਲੱਗੇ ਤੇ ਹੁਣ ਇਸ ਉੱਪਰ ਉਨ੍ਹਾਂ ਵਿਰਾਮ ਲਗਾ ਦਿੱਤਾ ਹੈ।

Leave a Reply

Your email address will not be published. Required fields are marked *