January 27, 2023

Aone Punjabi

Nidar, Nipakh, Nawi Soch

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ ‘ਤੇ ਗੁਰਦੁਆਰਾ ਸੀਸ ਗੰਜ ਸਾਹਿਬ ਨਤਮਸਤਕ ਹੋਏ CM ਚੰਨੀ

1 min read

 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸੀਸ ਗੰਜ ਸਾਹਿਬ ਨਤਮਸਤਕ ਹੋਏ ਹਨ। ਉਨ੍ਹਾਂ ਦੇ ਨਾਲ ਸਪੀਕਰ ਰਾਣਾ ਕੇਪੀ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਮੌਜੂਦ ਹਨ। ਸੰਗਤਾਂ ‘ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਰ ਗਿਆਨੀ ਰਘਬੀਰ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਅਡੀਸ਼ਨਲ ਮੈਨੇਜਰ ਹਰਦੇਵ ਸਿੰਘ, ਮੈਂਬਰ ਦਲਜੀਤ ਸਿੰਘ ਭਿੰਡਰ ਆਦਿ ਹਾਜ਼ਰ ਹਨ। ਪ੍ਰਕ‍ਾਸ਼ ਸਿੰਘ ਬਾਦਲ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹਨ ਜੋ ਬਤੌਰ ਮੁੱਖ ਮੰਤਰੀ ਗੁਰਦੁਆਰਾ ਸੀਸ ਗੰਜ ਸਾਹਿਬ ਪੁੱਜੇ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਰਾਸਤ-ਏ-ਖਾਲਸਾ ‘ਚ ਚਾਰ ਪ੍ਰਮੁੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਇਨ੍ਹਾਂ ਸਮਾਗਮਾਂ ‘ਚ ਵਿਸ਼ੇਸ਼ ਤੌਰ ‘ਤੇ ਸਿ਼ਰਕਤ ਕਰਨਗੇ। ਮੁੱਖ ਮੰਤਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਵਿਰਾਸਤ-ਏ-ਖਾਲਸਾ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਗੁਰਬਾਣੀ ਕੀਰਤਨ ਸਰਵਣ ਉਪਰੰਤ ਦੋਵੇ ਆਗੂ ਇਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।ਸ੍ਰੀ ਗੁਰੂ ਤੇਗ ਬਹਾਦੁਰ ਅਜਾਇਬ ਘਰ ਦੇ ਅਪਗ੍ਰੇਡੇਸ਼ਨ ਉਤੇ ਪੰਜਾਬ ਸਰਕਾਰ ਵਲੋਂ 1.51 ਕਰੋੜ ਰੁਪਏ ਖਰਚ ਹੋਣਗੇ, ਇਸ ਅਜਾਇਬ ਘਰ ਨੂੰ ਡਿਜੀਟਲ ਢੰਗ ਨਾਲ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਇਹ ਸੰਗਤਾਂ ਅਤੇ ਨੋਜਵਾਨ ਪੀੜੀ/ਬੱਚਿਆਂ ਨੂੰ ਸਾਡੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾਏਗਾ। ਵਿਰਾਸਤ-ਏ-ਖਾਲਸਾ ਵਿਚ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇੱਕ ਨੇਚਰ ਪਾਰਕ ਦੀ ਉਸਾਰੀ ਦਾ ਕੰਮ ਮੁੱਖ ਮੰਤਰੀ ਸੁਰੂ ਕਰਵਾ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਹੜੇ ਰੁੱਖਾ ਦਾ ਵਰਨਣ ਹੈ ਅਤੇ ਗੁਰਬਾਣੀ ਨਾਲ ਜੁੜੇ ਸਾਰੇ ਰੁੱਖ ਇਸ ਨੇਚਰ ਪਾਰਕ ਵਿਚ ਲਗਾਏ ਜਾਣਗੇ।ਇਸ ਪਾਰਕ ਨੂੰ ਇੱਕ ਬਿਹਤਰੀਨ ਸੈਰਗਾਹ ਵਜੋ ਵਿਕਸਿਤ ਕੀਤਾ ਜਾਵੇਗਾ। ਭਾਈ ਜੈਤਾ (ਬਾਬਾ ਜੀਵਨ ਸਿੰਘ ਜੀ) ਜੀ ਦੀ ਯਾਦਗਾਰ ਜਿਸ ਦਾ ਕੰਮ ਸ੍ਰੀ ਅਨੰਦਪੁਰ ਸਾਹਿਬ ਵਿਚ ਚੱਲ ਰਿਹਾ ਹੈ।ਇਸ ਵਿਚ 32 ਟਨ ਵਜਨੀ ਖੰਡਾ ਇਸ ਯਾਦਗਾਰ ਵਿਚ ਸੁਸੋਭਿਤ ਹੋ ਚੁੱਕਾ ਹੈ ਅਤੇ ਯਾਦਗਾਰ ਦਾ ਲਗਭਗ 65 ਪ੍ਰਤੀਸ਼ਤ ਕੰਮ ਮੁਕੰਮਲ ਹੋ ਗਿਆ ਹੈ। ਇਸ ਯਾਦਗਾਰ ਦੇ ਦੂਜੇ ਫੇਜ਼ ਦਾ ਨੀਹ ਪੱਥਰ ਮੁੱਖ ਮੰਤਰੀ ਰੱਖਣਗੇ, ਇਸ ਉਤੇ 2.63 ਕਰੋੋੜ ਰੁਪਏ ਦੀ ਲਾਗਤ ਆਵੇਗੀ। ਵਿਰਾਸਤ-ਏ-ਖਾਲਸਾ ਵਿਚ ਬਿਜਲੀ ਪੂਰਤੀ ਲਈ 1 ਮੈਗਾਵਾਟ ਦਾ ਸੋਲਰ ਸਿਸਟਮ ਸਥਾਪਿਤ ਕੀਤਾ ਜਾਵੇਗਾ, ਜ਼ੋ ਨਵਿਆਉਣਯੋਗ ਊਰਜਾ ਰਾਹੀ ਵਿਰਾਸਤ-ਏ-ਖਾਲਸਾ ਦੀ ਬਿਜਲੀ ਦੀ ਪੂਰਤੀ ਕਰੇਗਾ। ਇਸ ਪ੍ਰੋਜੈਕਟ ਉਤੇ 4.16 ਕਰੋੜ ਰੁਪਏ ਖਰਚ ਹੋਣਗੇ।

Leave a Reply

Your email address will not be published. Required fields are marked *