July 2, 2022

Aone Punjabi

Nidar, Nipakh, Nawi Soch

ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਜ਼ਖ਼ਮੀ ਮਿਲੇ

1 min read

 ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ 70 ਸਾਲਾ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਨੂੰ ਵੀਰਵਾਰ ਸਵੇਰੇ ਆਪਣੇ ਕਮਰੇ ’ਚ ਸ਼ੱਕੀ ਹਾਲਾਤ ’ਚ ਜ਼ਖ਼ਮੀ ਪਾਇਆ ਗਿਆ। ਉਨ੍ਹਾਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ (ਪੀਐੱਮਸੀਐੱਚ) ’ਚ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਰੂਪ ’ਚ ਜ਼ਖ਼ਮੀ ਹੈੱਡ ਗ੍ਰੰਥੀ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਅਤੇ ਖਾਣੇ ਵਾਲੀ ਨਲੀ ਨੂੰ ਨੁਕਸਾਨ ਹੋਣ ਕਾਰਨ ਗਲੇ ਦਾ ਆਪ੍ਰੇਸ਼ਨ ਕਰ ਕੇ ਬਾਹਰੋਂ ਮਸਨੂਈ ਨਲੀ ਲਾਈ ਗਈ ਹੈ। ਡਾਕਟਰ ਅਗਲੇ 48 ਘੰਟੇ ਮਹੱਤਵਪੂਰਨ ਦੱਸ ਕੇ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਨ। ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾ ਕੇ ਕਿਸੇ ਦੂਜੇ ਵਿਅਕਤੀ ਨੂੰ ਨਿਯੁਕਤ ਕੀਤੇ ਜਾਣ ਦੀ ਕਾਰਵਾਈ ਤੋਂ ਬਾਅਦ ਹੋਏ ਝਗੜੇ ਤੇ ਤਣਾਅ ਨੂੰ ਘਟਨਾ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ।

ਘਟਨਾ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਫੋਨ ’ਤੇ ਦੱਸਿਆ ਕਿ ਉਹ ਦਿੱਲੀ ’ਚ ਹਨ। ਉਨ੍ਹਾਂ ਨੂੰ ਹੈੱਡ ਗ੍ਰੰਥੀ ਨਾਲ ਹੋਈ ਘਟਨਾ ਦੀ ਜਾਣਕਾਰੀ ਨਹੀਂ। ਉਧਰ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਫੋਨ ’ਤੇ ਦੱਸਿਆ ਕਿ ਉਹ ਜਮਸ਼ੇਦਪੁਰ ’ਚ ਹਨ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਹੈੱਡ ਗ੍ਰੰਥੀ ਨੇ ਖ਼ੁਦ ਹੀ ਕਿਰਪਾਨ ਨਾਲ ਗਲੇ ’ਤੇ ਵਾਰ ਕੀਤਾ ਹੈ। ਜਦਕਿ ਹੈੱਡ ਗ੍ਰੰਥੀ ਦੀ ਪਤਨੀ ਵੀਣਾ ਕੌਰ ਤੇ ਉਨ੍ਹਾਂ ਦੇ ਕੁੜਮ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਤੇ ਗੁਰਦੁਆਰਾ ਕੰਪਲੈਕਸ ਸਥਿਤ ਕਮਰਾ ਖ਼ਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜਿਸ ਪਿੱਛੋਂ ਉਹ ਮਾਨਸਿਕ ਰੂਪ ’ਚ ਕਾਫ਼ੀ ਪਰੇਸ਼ਾਨ ਸਨ।

ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਗੁਰਦੁਆਰਾ ਕੰਪਲੈਕਸ ਸਥਿਤ ਕਮਰਾ ਨੰਬਰ ਚਾਰ ’ਚ ਰਹਿੰਦੇ ਹਨ। ਕਮਰਾ ਨੰਬਰ ਪੰਜ ’ਚ ਉਨ੍ਹਾਂ ਦੇ ਪਰਿਵਾਰ ਦੇ ਹੋਰ ਜੀਅ ਰਹਿੰਦੇ ਹਨ। ਹੈੱਡ ਗ੍ਰੰਥੀ ਦੇ ਤਿੰਨ ਪੁੱਤਰ ਤੇ ਇਕ ਧੀਅ ਹੈ। ਛੋਟਾ ਪੁੱਤਰ ਦੀਪਕ ਸਿੰਘ ਜਦੋਂ ਸਵੇਰੇ ਚਾਹ ਲੈ ਕੇ ਉਨ੍ਹਾਂ ਦੇ ਕਮਰੇ ’ਚ ਗਿਆ ਤਾਂ ਉਹ ਆਪਣੇ ਬਿਸਤਰੇ ’ਤੇ ਡਿੱਗੇ ਹੋਏ ਸਨ। ਗਲੇ ’ਚੋਂ ਖ਼ੂਨ ਵਗ ਰਿਹਾ ਸੀ। ਕਾਹਲੀ-ਕਾਹਲੀ ਪਰਿਵਾਰ ਵਾਲੇ ਇਲਾਜ ਲਈ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਦਰ ਹਸਪਤਾਲ ਲੈ ਕੇ ਪੁੱਜੇ। ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾ. ਅਖਿਲ ਪ੍ਰਸਾਦ ਨੇ ਦੱਸਿਆ ਕਿ ਹੈੱਡ ਗ੍ਰੰਥੀ ਦਾ ਗਲਾ ਕਿਰਪਾਨ ਨਾਲ ਕੱਟਿਆ ਹੋਇਆ ਸੀ। ਉਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ। ਆਕਸੀਜਨ ਦੇਣ ਪਿੱਛੋਂ ਵੀ ਜਦੋਂ ਸਥਿਤੀ ਨਾ ਸੁਧਰੀ ਤਾਂ ਉਨ੍ਹਾਂ ਨੂੰ ਪੀਐੱਮਸੀਐੱਚ ਰੈਫਰ ਕਰ ਦਿੱਤਾ ਗਿਆ।

Leave a Reply

Your email address will not be published. Required fields are marked *