ਸੜਕਾਂ ’ਤੇ ਪਹੁੰਚਿਆ ਸਿੱਧੂ-ਚੰਨੀ ਵਿਵਾਦ, ਸਰਕਾਰੀ ਹੋਰਡਿੰਗ ਦੇ ਸਲੋਗਨਾਂ ਤੋਂ ਹਟਾਇਆ ਗਿਆ ਸੀਐੱਮ ਚੰਨੀ ਦਾ ਨਾਂ
1 min read
ਪੰਜਾਬ ’ਚ ਕਾਂਗਰਸ ਦੀ ਸਿਆਸਤ ’ਚ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਸੜਕਾਂ ਤਕ ਪਹੁੰਚ ਗਿਆ ਹੈ। ਸਿੱਧੂ ਦੇ ਇਕ ਬਾਅਦ ਟਵੀਟ ਅਟੈਕ ਦੇ ਜਵਾਬ ’ਚ ਸੀਐੱਮ ਚੰਨੀ ਨੇ ਰਾਜ ਭਰ ’ਚ ਆਪਣੇ ਕੰਮਾਂ ਤੇ ਉਪਲੱਧਬੀਆਂ ਨੂੰ ਦਰਸਾਉਣ ਵਾਲੇ ਹੋਰਡਿੰਗ ਲਗਵਾਏ ਸਨ।
ਇਨ੍ਹਾਂ ’ਚ ਚੰਨੀ ਨੂੰ ਲੈ ਕੇ ਸਲੋਗਨ ਲਿਖੇ ਗਏ ਅਤੇ ਮੋਟੇ ਅੱਖਰਾਂ ’ਚ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਨਾਂ ਲਿਖਿਆ ਸੀ ਅਤੇ ਤਸਵੀਰ ਲੱਗੀ ਸੀ। ਇਸ ਸਬੰਧ ’ਚ ਕਈ ਸਰਕਾਰੀ ਹੋਰਡਿੰਗਜ਼ ਵੀ ਲੱਗੇ ਸਨ। ਪਰ, ਹੁਣ ਅਚਾਨਕ ਇਨ੍ਹਾਂ ’ਚ ਬਦਲਾਅ ਕੀਤਾ ਜਾ ਰਿਹਾ ਹੈ। ਚੰਨੀ ਦੀ ਤਸਵੀਰ ਤਾਂ ਲੱਗੀ ਹੋਈ ਹੈ, ਪਰ ਉਸ ਦਾ ਨਾਂ ਹਟਾ ਦਿੱਤਾ ਗਿਆ ਹੈ। ਜਾਂ ਛੋਟੇ ਅੱਖਰਾਂ ’ਚ ਕਰ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਪੰਜਾਬ ਸਰਕਾਰ ਕਰ ਦਿੱਤਾ ਗਿਆ ਹੈ।ਦਰਅਸਲ, ਮੁੱਖ ਮੰਤਰੀ ਬਣਨ ਤੋਂ ਬਾਅਦ 58 ਸਾਲ ਦੇ ਚਰਨਜੀਤ ਸਿੰਘ ਚੰਨੀ ਨੇ ਹਰ ਮੌਕੇ ’ਤੇ ਖ਼ੁਦ ਨੂੰ ਇਕ ਕਾਬਲ ਮੁੱਖ ਮੰਤਰੀ ਸਿੰਧ ਕਰਕੇ ਵਿਰੋਧੀਆਂ ਦੀ ਬੋਲਤੀ ਬੰਦ ਕਰਨ ’ਚ ਕੋਈ ਕਸਰ ਨਹੀਂ ਛੱਡੀ। ਚੰਨੀ ਹਾਕੀ ਦੇ ਮੈਦਾਨ ਤੋਂ ਲੈ ਕੇ ਸਿਆਸਤ ਦੇ ਮੈਦਾਨ ਤਕ ਨਵਜੋਤ ਸਿੰਘ ਸਿੱਧੂ ’ਤੇ ਹਰ ਜਗ੍ਹਾ ਭਾਰੀ ਪੈਂਦੇ ਦਿਸੇ। ਇਹ ਅਲੱਗ ਗੱਲ ਹੈ ਕਿ ਕ੍ਰਿਕਟਰ ਤੋਂ ਸੈਲੀਬ੍ਰਿਟੀ ਫਿਰ ਨੇਤਾ ਬਣੇ ਸਿੱਧੂ ਨੇ ਮੁੱਖ ਮੰਤਰੀ ਬਣਨ ਦੀ ਦੌੜ ’ਚ ਪਿਛੜਣ ਤੋਂ ਬਾਅਦ ਲਗਾਤਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੰਨੀ ਜਾਂ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰੀ ਰੱਖਿਆ ਹੈ।ਬੀਤੇ ਦਿਨੀਂ ਸਿੱਧੂ ਤੇ ਚੰਨੀ ਵਿਚਕਾਰ ਸੋਸ਼ਲ ਮੀਡਆ ’ਤੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਹੋਈ ਬਿਆਨਬਾਜ਼ੀ ਦੇ ਜਵਾਬ ’ਚ ਚੰਨੀ ਦੇ ਖੇਮੇ ਨੇ ਸਰਕਾਰ ਵੱਲੋਂ ਪੰਜਾਬ ਭਰ ’ਚ ਸੜਕਾਂ ਦੇ ਕਿਨਾਰੇ ਲਗਵਾਏ ਗਏ ਹੋਰਡਿੰਗ ’ਤੇ ਸਲੋਗਨ ਬਦਲ ਕੇ ਦਿੱਤਾ ਸੀ। ਸਲੋਗਨ ’ਚ ‘ਘਰ-ਘਰ ਵਿਚ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ…’ ਲਿਖ ਕੇ ਚੰਨੀ ਨੂੰ ਚੁਣਾਵੀ ਚਿਹਰੇ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀਨਵਜੋਤ ਸਿੰਘ ਸਿੱਧੂ ਤੇ ਚੰਨੀ ਵਿਚਕਾਰ ਡੀਜੀਪੀ ਤੇ ਏਜੀ ਬਦਲਣ ਸਮੇਤ ਨਸ਼ਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਹੋਈ ਬੈਠਕ ’ਚ ਕਈ ਮਾਮਲਿਆਂ ਨੂੰ ਚੰਨੀ ਨੇ ਮੰਨ ਕੇ ਸਿੱਧੂ ਨੂੰ ਮਨਾ ਲਿਆ ਸੀ। ਉਸ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਇਕੱਠੇ ਪ੍ਰੈਸ ਕਾਨਫਰੰਸ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਕ ਹਾਂ, ਪਰ ਇਸ ਦੇ ਨਾਲ ਹੀ ਸਿੱਧੂ ਨੇ ਫਿਰ ਤੋਂ ਚੰਨੀ ਨੂੰ ਚੁਣਾਵੀ ਚਿਹਰਾ ਬਣਾਏ ਜਾਣ ਦਾ ਅੰਦਰਖਾਤੇ ਵਿਰੋਧ ਸ਼ੁਰੂ ਕਰ ਦਿੱਤਾ ਸੀ।
