August 18, 2022

Aone Punjabi

Nidar, Nipakh, Nawi Soch

ਸੰਗਰੂਰ ਦੇ ਦਿੜ੍ਹਬਾ ‘ਚ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਅੱਜ ਆਖਰੀ ਲੇਖਾ ਜੋਖਾ ਕੀਤਾ ਜਾਵੇਗਾ।

1 min read

ਸੰਗਰੂਰ ਦੇ ਦਿੜ੍ਹਬਾ ‘ਚ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਅੱਜ ਆਖਰੀ ਲੇਖਾ ਜੋਖਾ ਕੀਤਾ ਜਾਵੇਗਾ। ਕਿਸੇ ਵੀ ਉਮੀਦਵਾਰ ‘ਤੇ ਵੋਟਿੰਗ ‘ਤੇ ਸਹਿਮਤੀ ਨਹੀਂ ਬਣੀ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਟਰੱਕ ਯੂਨੀਅਨਾਂ ਦੇ ਪ੍ਰਧਾਨ ਬਦਲਣ ਨੂੰ ਲੈ ਕੇ ਕੁਝ ਹਲਕਿਆਂ ‘ਚ ਲੜਾਈ-ਝਗੜੇ ਹੋਏ ਸਨ ਪਰ ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਦੀ ਸਮਝਦਾਰੀ ਨਾਲ ਸੰਗਰੂਰ, ਦਿੜਬਾ ਟਰੱਕ ਯੂਨੀਅਨ ਦੀ ਸਥਾਪਨਾ ਸ਼ਾਮ ਵੇਲੇ ਹੋਈ। ਪਿਛਲੀ ਕਮੇਟੀ ਨੇ ਲੇਖਾ ਜੋਖਾ ਦਿੱਤਾ, ਜਿਸ ‘ਤੇ ਸਾਰੇ ਟਰੱਕ ਅਪਰੇਟਰਾਂ ਨੇ ਸਹਿਮਤੀ ਪ੍ਰਗਟਾਉਂਦਿਆਂ ਅਗਲੇ ਚੇਅਰਮੈਨ ਦੀ ਚੋਣ ਲਈ 3 ਅਪ੍ਰੈਲ ਨੂੰ ਵੋਟਾਂ ਪਾਉਣ ਦਾ ਫੈਸਲਾ ਕੀਤਾ ਹੈ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਅਜੈ ਸਿੰਗਲਾ, ਲਖਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਅਗਲੀਆਂ ਵੋਟਾਂ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੀ ਗੱਲ ਕਹੀ ਅਤੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਸਾਰੀ ਪ੍ਰਕਿਰਿਆ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ, ਇਸ ਸਬੰਧੀ ਇੰਸਪੈਕਟਰ ਵਿਜੇ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵੀ. ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, 3 ਅਪ੍ਰੈਲ ਨੂੰ ਅਮਨ-ਅਮਾਨ ਨਾਲ ਵੋਟਾਂ ਪੈਣਗੀਆਂ।

ਟਰੱਕ ਓਪਰੇਟਰ ਯੂਨੀਅਨ ਦਿੜ੍ਹਬਾ ਦਾ ਸਾਲਾਨਾ ਲੇਖਾ ਜੋਖਾ ਕਮੇਟੀ ਵੱਲੋਂ ਪੇਸ਼ ਕੀਤਾ ਗਿਆ। ਹਿਸਾਬ ਹੋਣ ਉਪਰੰਤ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਅਗਲੇ ਸਾਲ ਲਈ ਚੋਣ ਕੀਤੀ ਜਾਣੀ ਸੀ ਪਰ ਕਿਸੇ ਵੀ ਇੱਕ ਵਿਅਕਤੀ ਉਤੇ ਸਹਿਮਤੀ ਨਾ ਹੋਣ ਕਰਕੇ ਚੋਣ ਪ੍ਰਸ਼ਾਸ਼ਨ ਦੁਆਰਾ ਵੋਟਾਂ ਰਾਹੀਂ ਕਰਵਾਉਣ ਦਾ ਫੈਸਲਾ ਲਿਆ ਗਿਆ। ਟਰੱਕ ਯੂਨੀਅਨ ਦੇ ਮੁਨਸ਼ੀ ਨੇ ਪਿਛਲੇ ਸਾਲ ਦਾ ਹਿਸਾਬ ਪੇਸ਼ ਕਰਦੇ ਹੋਏ 7 ਲੱਖ 43 ਹਜ਼ਾਰ 200 ਦੀ ਆਮਦਨ ਦੱਸੀ ਅਤੇ 7 ਲੱਖ 49 ਹਜ਼ਾਰ 350 ਰੁਪਏ ਖਰਚਾ ਵਿਖਾਇਆ ਗਿਆ। ਇਸ ਕਰਕੇ ਯੂਨੀਅਨ 5150 ਰੁਪਏ ਦੇ ਘਾਟੇ ਵਿੱਚ ਦੱਸੀ ਗਈ। ਸਵੇਰ ਤੋਂ ਹੀ ਟਰੱਕ ਯੂਨੀਅਨ ਨੂੰ ਮੁੱਖ ਥਾਣਾ ਅਫਸਰ ਵਿਜੈ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਚੌਂਕੀ ਵਿੱਚ ਤਬਦੀਲ ਕੀਤਾ ਗਿਆ ਸੀ

Leave a Reply

Your email address will not be published. Required fields are marked *