July 5, 2022

Aone Punjabi

Nidar, Nipakh, Nawi Soch

ਹਰਪਾਲ ਚੀਮਾ ਵੋਟ ਆਨ ਅਕਾਊਟ ਬਿੱਲ ਪੇਸ਼ ਕਰਨਗੇ।ਤਿੰਨ ਮਹੀਨੇ ਅਪ੍ਰੈਲ ਮਈ ਤੇ ਜੂਨ ਦਾ ਬਜਟ ਰੱਖਿਆ ਜਾਏਗਾ।

1 min read

16ਵੀ ਵਿਧਾਨ ਸਭਾ ਦੇ ਇਜਲਾਸ ਦਾ ਅੱਜ ਆਖਰੀ ਦਿਨ ਹੈ।ਅੱਜ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਤੋ ਪਹਿਲਾ ਵਿਚੜਿਆ ਰੂਹਾ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ।ਤੇ ਫਿਰ ਰਾਜਪਾਲ ਦੇ ਭਾਸ਼ਣ ਤੇ ਚਰਚਾ ਹੋਏਗੀ।ਹਰਪਾਲ ਚੀਮਾ ਵੋਟ ਆਨ ਅਕਾਊਟ ਬਿੱਲ ਪੇਸ਼ ਕਰਨਗੇ।ਤਿੰਨ ਮਹੀਨੇ ਅਪ੍ਰੈਲ ਮਈ ਤੇ ਜੂਨ ਦਾ ਬਜਟ ਰੱਖਿਆ ਜਾਏਗਾ।37 ਹਜ਼ਾਰ ਕਰੋੜ ਜੋ ਹੈ ਉਹ ਤਿੰਨ ਮਹੀਨੇ ਦਾ ਬਜਟ ਤੈਅ ਕੀਤਾ ਗਿਆ ਹੈ। ਜੋ ਗਵਰਨਰ ਅਡਰੈਸ ਉਸ ਦੇ ਉੱਪਰ ਵੀ ਅੱਜ ਚਰਚਾ ਹੋਏਗੀ।

ਸਾਰੇ ਮੰਤਰੀਆਂ ਨੂੰ ਉਨ੍ਹਾਂ ਦੇ ਦਫ਼ਤਰੀ ਕੰਮਾਂ ਲਈ ਸਟਾਫ਼ ਵੀ ਉਪਲਬਧ ਕਰਵਾਇਆ ਗਿਆ ਹੈ। ਪੰਜਾਬ ਸਰਕਾਰ ਵਿੱਚ ਇਸ ਵਾਰ ਸਾਰੇ 10 ਵਿਧਾਇਕ ਪਹਿਲੀ ਵਾਰ ਮੰਤਰੀ ਬਣੇ ਹਨ। ਇਸ ਦੇ ਨਾਲ ਹੀ 8 ਅਜਿਹੇ ਮੰਤਰੀ ਹਨ, ਜੋ ਪਹਿਲੀ ਵਾਰ ਵਿਧਾਇਕ ਚੁਣ ਕੇ ਆਏ ਹਨ।ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਸਾਲ ਵਿੱਚ 125 ਦਿਨ ਚਲਾਉਣ ਦੀ ਮੰਗ ਕੀਤੀ।

Leave a Reply

Your email address will not be published. Required fields are marked *