July 6, 2022

Aone Punjabi

Nidar, Nipakh, Nawi Soch

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿੰਦੇ

1 min read
Mom Sapna Chaudhary transforms herself, fans find it difficult to recognise  her in latest pics

ਸਪਨਾ ਚੌਧਰੀ 2016 ਦੇ ਇਵੈਂਟ ‘ਚ ਗੁੜਗਾਓਂ ਦੇ ਚੱਕਰਪੁਰ ‘ਚ ਇੱਕ ਪ੍ਰੋਗਰਾਮ ‘ਚ 17 ਫ਼ਰਵਰੀ 2016 ਨੂੰ ਗਾਏ ਗਏ ਰਾਗਨੀ ਦੇ ਬੋਲ ਸਨ ‘ਬਿਗੜਗਯਾ’ । ਉਨ੍ਹਾਂ ਨੇ ਆਪਣੀ ਰਾਗਨੀ ਰਾਹੀਂ ਦਲਿਤਾਂ ‘ਤੇ ਸਵਾਲ ਚੁੱਕੇ ਸਨ ਅਤੇ ਜਾਤੀਵਾਦੀ ਸ਼ਬਦ (Racist Words) ਵੀ ਵਰਤੇ ਸਨ।

ਇਸ ਕਾਰਨ ਦਲਿਤ ਸਮਾਜ ਕਾਫੀ ਨਾਰਾਜ਼ ਹੋ ਗਿਆ ਸੀ ਤੇ ਕਿਹਾ ਸੀ ਕਿ ਗੀਤ ਰਾਹੀਂ ਸਪਨਾ ਨੇ ਉਨ੍ਹਾਂ ਨੂੰ ਪਾਗਲ ਆਖ ਕੇ ਸਮੁੱਚੀ ਜਾਤੀ ਦਾ ਅਪਮਾਨ ਕੀਤਾ ਹੈ। ਇਸ ‘ਤੇ ਇਤਰਾਜ਼ ਕਰਦਿਆਂ ਬਹੁਜਨ ਆਜ਼ਾਦ ਮੋਰਚਾ ਨੇ ਹਿਸਾਰ ਦੇ ਡੋਗਰਾਂ ਮੁਹੱਲਾ ਸਥਿੱਤ ਚੌਕੀ ‘ਤੇ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਤੋਂ ਬਾਅਦ ਸਪਨਾ ਚੌਧਰੀ ਨੂੰ ਫੇਸਬੁੱਕ ‘ਤੇ ਵੀ ਕਾਫੀ ਕੁਝ ਕਿਹਾ ਗਿਆ ਸੀ। ਜਿਸ ਕਾਰਨ ਸਪਨਾ ਚੌਧਰੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਾਨ ਤਾਂ ਬੱਚ ਗਈ, ਪਰ ਸਪਨਾ ਨੂੰ ਕੁਝ ਦਿਨ ਆਈਸੀਯੂ ‘ਚ ਰਹਿਣਾ ਪਿਆ ਸੀ। ਹਾਲਾਂਕਿ ਇਸ ਦੇ ਬਾਵਜੂਦ ਲੋਕਾਂ ‘ਚ ਸਪਨਾ ਨੂੰ ਲੈ ਕੇ ਕ੍ਰੇਜ਼ ਘੱਟ ਨਹੀਂ ਹੋਇਆ।

Leave a Reply

Your email address will not be published. Required fields are marked *