ਹਰਿਆਣਾ ‘ਚ ਭਲਕੇ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ, ਇਨ੍ਹਾਂ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ…
1 min read
ਹਰਿਆਣਾ ‘ਚ ਕੱਲ੍ਹ 28 ਦਸੰਬਰ ਮੰਗਲਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਸ਼ਾਮ 4 ਵਜੇ ਰਾਜ ਭਵਨ ‘ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ।
ਖਾਸ ਗੱਲ ਇਹ ਹੈ ਕਿ ਕੱਲ੍ਹ ਦੋ ਨਵੇਂ ਮੰਤਰੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਭਾਜਪਾ ਦੇ ਕੋਟੇ ਤੋਂ ਡਾਕਟਰ ਕਮਲ ਗੁਪਤਾ (Dr. Kamal Gupta) ਅਤੇ ਜੇਜੇਪੀ ਕੋਟੇ ਤੋਂ ਦੇਵੇਂਦਰ ਬਬਲੀ ਨੂੰ ਮੰਤਰੀ ਬਣਾਉਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ।
ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਹੋਰ ਮੰਤਰੀਆਂ ਦੇ ਵਿਭਾਗਾਂ ‘ਚ ਵੀ ਫੇਰਬਦਲ ਕੀਤਾ ਜਾ ਸਕਦਾ ਹੈ। ਖਾਸਕਰ ਭਾਜਪਾ ਕੋਟੇ ਦੇ ਮੰਤਰੀਆਂ ਦੇ ਵਿਭਾਗਾਂ ਵਿੱਚ ਵੱਡੇ ਫੇਰਬਦਲ ਦੀ ਸੰਭਾਵਨਾ ਹੈ। ਜੇਜੇਪੀ ਕੋਟੇ ਤੋਂ ਬਣਨ ਵਾਲੇ ਮੰਤਰੀ ਨੂੰ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਵਿਭਾਗਾਂ ਵਿੱਚੋਂ ਇੱਕ ਜਾਂ ਦੋ ਵਿਭਾਗ ਦਿੱਤੇ ਜਾ ਸਕਦੇ ਹਨ।
ਅਮਰ ਉਜਾਲਾ ਮੁਤਾਬਕ ਨਵੇਂ ਸਾਲ ਤੋਂ ਪਹਿਲਾਂ ਸਰਕਾਰ ਦੋ ਵਿਧਾਇਕਾਂ ਨੂੰ ਮੰਤਰੀ ਅਹੁਦੇ ਦਾ ਤੋਹਫੇ ਦੇਵੇਗੀ। ਫਿਲਹਾਲ 12 ਮੰਤਰੀ ਹਨ ਅਤੇ ਸਿਰਫ ਦੋ ਨਵੇਂ ਮੰਤਰੀਆਂ ਨੂੰ ਹੀ ਸਹੁੰ ਚੁਚਾਈ ਜਾਣੀ ਹੈ। ਭਾਜਪਾ ਲੀਡਰਸ਼ਿਪ ਲੰਬੇ ਸਮੇਂ ਤੋਂ ਮੰਤਰੀ ਮੰਡਲ ਦੇ ਵਿਸਥਾਰ ਲਈ ਖਾਕਾ ਉਲੀਕਣ ਵਿੱਚ ਲੱਗੀ ਹੋਈ ਸੀ।
ਸੀਐਮ ਮਨੋਹਰ ਲਾਲ ਤੋਂ ਇਲਾਵਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਪੀਐਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਕਈ ਵਾਰ ਮੁਲਾਕਾਤ ਕੀਤੀ। ਜਿਸ ‘ਤੇ ਕ੍ਰਿਸਮਿਸ ਤੋਂ ਪਹਿਲਾਂ ਮੋਹਰ ਲਗਾਈ ਗਈ ਸੀ।
