ਹੁਣ ਕਦੇ ਨਹੀਂ ਦੌੜ ਸਕਣਗੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ,
1 min read
ਕ੍ਰਿਕਟ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਪਾਕਿਸਤਾਨੀ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖ਼ਤਰ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਦੌੜ ਦੇ ਦਿਨ ਖ਼ਤਮ ਹੋ ਗਏ ਹਨ ਕਿਉਂਕਿ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਗੋਡੇ ਬਦਲਣ ਦੀ ਸਰਜਰੀ ਲਈ ਜਾ ਰਿਹਾ ਹੈ। ਅਖ਼ਤਰ, ਜਿਸਦਾ ਗੇਂਦਬਾਜ਼ੀ ਐਕਸ਼ਨ ਵੱਖਰਾ ਸੀ, ਦਾ ਇਕ ਸ਼ਾਨਦਾਰ ਕਰੀਅਰ ਸੀ ਜੋ ਅਕਸਰ ਸੱਟਾਂ ਨਾਲ ਉਲਝਿਆ ਰਹਿੰਦਾ ਸੀ। ਕ੍ਰਿਕਟ ਛੱਡਣ ਤੋਂ ਬਾਅਦ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਦੋ ਸਾਲ ਪਹਿਲਾਂ, 46 ਸਾਲਾ ਸ਼ੋਏਬ ਅਖ਼ਤਰ ਦਾ ਮੈਲਬੌਰਨ ਵਿਚ ਗੋਡੇ ਬਦਲਣ ਦੀ ਸਰਜਰੀ ਹੋਈ ਸੀ। ਅਖ਼ਤਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ‘ਚ ਉਹ ਫਿਜ਼ੀਕਲ ਐਕਟੀਵਿਟੀ ਕਰਨ ਤੋਂ ਬਾਅਦ ਖੜ੍ਹੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕਾਫੀ ਦੌੜ ਚੁੱਕਾ ਹੈ ਅਤੇ ਨਿਰਾਸ਼ ਹੈ ਕਿ ਉਹ ਅੱਗੇ ਦੌੜ ਨਹੀਂ ਸਕੇਗਾ ਕਿਉਂਕਿ ਹੁਣ ਉਸ ਦਾ ਗੋਡਾ ਬਦਲ ਜਾਵੇਗਾ, ਜਿਸ ਕਾਰਨ ਉਸ ਦੇ ਦੌੜਨ ਦੇ ਦਿਨ ਖ਼ਤਮ ਹੋ ਗਏ ਹਨ।ਆਪਣੀ ਤਸਵੀਰ ਪੋਸਟ ਕਰਦੇ ਹੋਏ ਸ਼ੋਏਬ ਅਖ਼ਤਰ ਨੇ ਕੈਪਸ਼ਨ ‘ਚ ਲਿਖਿਆ, ”ਮੇਰੇ ਭੱਜਣ ਦੇ ਦਿਨ ਖ਼ਤਮ ਹੋ ਗਏ ਹਨ ਕਿਉਂਕਿ ਮੈਂ ਪੂਰੀ ਤਰ੍ਹਾਂ ਗੋਡੇ ਬਦਲਣ ਲਈ ਆਸਟ੍ਰੇਲੀਆ ਦੇ ਮੈਲਬੋਰਨ ‘ਚ ਬਹੁਤ ਜਲਦ ਰਵਾਨਾ ਹੋ ਰਿਹਾ ਹਾਂ।” ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖ਼ਤਰ ਨੇ ਵੀ ਇੰਸਟਾਗ੍ਰਾਮ ‘ਤੇ ਇਹੀ ਪੋਸਟ ਕੀਤੀ ਹੈ। ਸ਼ੋਏਬ ਅਖ਼ਤਰ ਨੇ 2011 ਵਿਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਹ ਕੁਮੈਂਟਰੀ ਦੇ ਖੇਤਰ ਵਿਚ ਆਇਆ ਸੀ ਅਤੇ ਇਕ ਕ੍ਰਿਕਟ ਮਾਹਰ ਵਜੋਂ ਕੰਮ ਕਰ ਰਿਹਾ ਹੈ।
