July 1, 2022

Aone Punjabi

Nidar, Nipakh, Nawi Soch

ਹੁਣ ਕਿਸਾਨ ਧਿਰਾਂ ਕੀ ਰੁਖ਼ਤਿਆਰ ਕਰਨਗੀਆਂ, ਰਾਜਸੀ ਪਾਰਟੀ ਬਣੇਗੀ ਜਾਂ ਨਹੀਂ

1 min read

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨਾਲ ਦੇਸ਼ ਖਾਸ ਕਰ ਕੇ ਸੂਬੇ ਦੇ ਸਿਆਸੀ ਸਮੀਕਰਣ ਬਦਲ ਜਾਣਗੇ। ਪ੍ਰਧਾਨ ਮੰਤਰੀ ਦੇ ਇਸ ਫੈਸਲੇ ਨਾਲ ਹੁਣ ਲੋਕਾਂ ਦੀਆਂ ਨਜ਼ਰਾਂ ਕਿਸਾਨ ਧਿਰਾਂ ’ਤੇ ਟਿਕ ਗਈਆਂ ਹਨ ਕਿ ਕਿਸਾਨ ਆਗੂ ਨਵੀਂ ਸਿਆਸੀ ਪਾਰਟੀ ਬਣਾਉਣਗੇ ਜਾਂ ਫਿਰ ਸੂਬੇ ਦੀ ਕਿਸੀ ਪਾਰਟੀ ਵਿਸ਼ੇਸ਼ ਦਾ ਸਮਰਥਨ ਕਰਨਗੇ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਚੱਲ ਰਹੇ ਅੰਦੋਲਨ ਦੌਰਾਨ ਕਿਸਾਨ ਧਿਰਾਂ ’ਤੇ ਕਿਸਾਨ ਅਤੇ ਕੁਝ ਸੰਗਠਨ ਰਾਜਸੀ ਪਾਰਟੀ ਬਣਾ ਕੇ ਚੋਣਾਂ ਲਡ਼ਨ ਦਾ ਦਬਾਅ ਬਣਾਉਂਦੇ ਰਹੇ ਹਨ। ਇਸ ਮੁੱਦੇ ’ਤੇ ਕਿਸਾਨ ਆਗੂ ਤਿੰਨ ਖੇਤੀ ਕਾਨੂੰਨ ਰੱਦ ਹੋਣ ਤਕ ਕੋਈ ਵੀ ਫੈਸਲਾ ਨਾ ਲੈਣ ਦੀ ਗੱਲ ਕਰਦੇ ਰਹੇ ਹਨ। ਹੁਣ ਜਦ ਪ੍ਰਧਾਨ ਮੰਤਰੀ ਨੇ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਸੂਬੇ ਦੇ ਲੋਕਾਂ ਦੀਆਂ ਨਜ਼ਰਾਂ ਕਿਸਾਨ ਆਗੂਆਂ ’ਤੇ ਟਿਕ ਗਈਆਂ ਹਨ।

ਕਿਸਾਨ ਆਗੂ ਗੁਰਨਾਮ ਸਿੰਘ ਚਡ਼ੂਨੀ ਵਾਰ-ਵਾਰ ਚੋਣਾਂ ਲਡ਼ਨ ਦੀ ਗੱਲ ਕਰ ਰਹੇ ਹਨ ਬਲਕਿ ਫਤਹਿਗਡ਼੍ਹ ਸਾਹਿਬ ਤੋਂ ਬਕਾਇਦਾ ਸਰਬਜੀਤ ਸਿੰਘ ਅਤੇ ਸਮਾਣਾ ਤੋਂ ਰਛਪਾਲ ਸਿੰਘ ਜੋਡ਼ੇਮਾਜਰਾ ਨੂੰ ਉਮੀਦਵਾਰ ਦੀ ਘੋਸ਼ਣਾ ਵੀ ਕਰ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਜਿੱਥੇ ਗੁਰਨਾਮ ਸਿੰਘ ਚਡ਼ੂਨੀ ਨੂੰ ਮੁਅਤਲ ਕੀਤਾ ਉਥੇ ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਸੀ ਕਿ ਗੁਰਨਾਮ ਸਿੰਘ ਚਡ਼ੂਨੀ ਨਾਲ ਵੀ ਉਹੀ ਸਲੂਕ ਕੀਤਾ ਜਾਵੇਗਾ ਜਿਵੇਂ ਹੋਰ ਸਿਆਸੀ ਪਾਰਟੀਆਂ ਨਾਲ ਕੀਤਾ ਜਾ ਰਿਹਾ ਹੈ।ਹੁਣ ਤਕ ਕਿਸਾਨ ਯੂਨੀਅਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਬਲਕਿ ਸਿਆਸੀ ਆਗੂਆਂ ਦਾ ਘਿਰਾਓ ਕਰਦੇ ਰਹੇ ਹਨ। ਪੰਜਾਬ ਭਾਜਪਾ ਤੇ ਕਈ ਅਕਾਲੀ ਆਗੂਆਂ ਨਾਲ ਤਾਂ ਕਿਸਾਨਾਂ ਦੀ ਝਡ਼ਪ ਵੀ ਹੋਈ ਹੈ, ਜਿਸ ਕਰ ਕੇ ਸੂਬੇ ਵਿਚ ਤਣਾਅ ਵਾਲੀ ਸਥਿਤੀ ਵੀ ਬਣੀ ਰਹੀ। ਪੰਜਾਬ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦਾ ਹਰ ਤਰ੍ਹਾਂ ਦਾ ਸਮਰਥਨ ਕੀਤਾ ਜਾਂਦਾ ਰਿਹਾ ਹੈ। ਸੂਬਾ ਸਰਕਾਰ ਦੋ ਵਾਰ 32 ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਮੁਲਾਕਾਤ ਕਰ ਚੁੱਕੀ ਹੈ ਤੇ ਪੰਜਾਬ ਵਿਧਾਨ ਸਭਾ ’ਚ ਕਿਸਾਨ ਯੂਨੀਅਨਾਂ ਦੇ ਕਹਿਣ ’ਤੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਤਾ ਪਾਸ ਕਰ ਚੁੱਕੇ ਹਨ ਤੇ ਸਾਲ 2013 ਵਿਚ ਸੂਬਾ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਨੂੰ ਤਾਜ਼ਾ ਹੋਏ ਵਿਧਾਨ ਸਭਾ ਵਿਚ ਰੱਦ ਕਰ ਦਿੱਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ’ਚ ਕਿਸਾਨ ਧਿਰਾਂ ਕੀ ਰੁਖ਼ ਅਖਤਿਆਰ ਕਰਨਗੀਆਂ ਇਸਦਾ ਸੂਬੇ ਦੀ ਸਿਆਸਤ ’ਤੇ ਵੱਡਾ ਪ੍ਰਭਾਵ ਪੈਣ ਦੀ ਸੰਭਾਵਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *